ਜਲੰਧਰ (ਖੁਰਾਣਾ)–ਜਲੰਧਰ ਦੇ ਇਤਿਹਾਸਕ ਬਰਲਟਨ ਪਾਰਕ ਵਿਚ ਬਣ ਰਹੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਸਪੋਰਟਸ ਹੱਬ ਦਾ ਨਿਰਮਾਣ ਕਾਰਜ ਇਨ੍ਹੀਂ ਦਿਨੀਂ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ। ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਅਤੇ ‘ਆਪ’ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਯਤਨਾਂ ਨਾਲ ਇਹ ਪ੍ਰਾਜੈਕਟ ਦੁਬਾਰਾ ਸ਼ੁਰੂ ਹੋਇਆ ਸੀ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 11 ਜੂਨ ਨੂੰ ਕੀਤਾ ਗਿਆ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਕੰਮ ਤੋਂ ਘਰ ਜਾਂਦੇ ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨਾਲ ਵਾਪਰਿਆ ਭਾਣਾ, ਪਲਾਂ 'ਚ ਨਿਕਲੀ ਜਾਨ
ਇਸ ਪ੍ਰਾਜੈਕਟ ’ਤੇ ਲਗਭਗ 77 ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਹੈ। ਉਦਘਾਟਨ ਦੇ ਕੁਝ ਦਿਨਾਂ ਬਾਅਦ ਹੀ ਸਾਈਟ ’ਤੇ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਸੀ, ਜਿਹੜਾ ਹੁਣ ਜ਼ੋਰ-ਸ਼ੋਰ ਨਾਲ ਜਾਰੀ ਹੈ। ਪਹਿਲੇ ਪੜਾਅ ਵਿਚ ਉਥੇ ਵਾਟਰ ਟੈਂਕ ਦੇ ਨੇੜੇ ਇਕ ਅਤਿ-ਆਧੁਨਿਕ ਮਲਟੀਪਰਪਜ਼ ਹਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿੱਥੇ ਕਦੀ ਪਟਾਕਾ ਮਾਰਕੀਟ ਲੱਗਦੀ ਹੁੰਦੀ ਸੀ। ਉਥੇ ਹੀ ਅਪਾਹਜ ਆਸ਼ਰਮ ਦੇ ਪਿਛਲੇ ਇਲਾਕੇ ਵਿਚ ਕਬੱਡੀ ਸਟੇਡੀਅਮ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਹ ਸਥਾਨ ਪਹਿਲਾਂ ਕੂੜੇ ਦੇ ਡੰਪ ਦੇ ਰੂਪ ਵਿਚ ਵਰਤਿਆ ਜਾ ਰਿਹਾ ਸੀ, ਜਿਸ ਨੂੰ ਸਾਫ ਕਰ ਕੇ ਨਿਰਮਾਣ ਦੇ ਯੋਗ ਬਣਾਇਆ ਗਿਆ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਕਮਿਸ਼ਨਰ ਨੇ ਦੇਖਿਆ ਮੌਕਾ, ਸਰਕਸ ਹਟਾਉਣ ਦੇ ਹੁਕਮ
ਕੰਮ ਦੀ ਤਰੱਕੀ ਦਾ ਮੁਆਇਨਾ ਕਰਨ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਵੀ ਮੌਕੇ ’ਤੇ ਪਹੁੰਚੇ। ਕੰਪਨੀ ਨੇ ਉਨ੍ਹਾਂ ਨੂੰ ਕੁਝ ਸਥਾਨਾਂ ਨੂੰ ਲੈ ਕੇ ਆਈਆਂ ਚੁਣੌਤੀਆਂ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਕਮਿਸ਼ਨਰ ਨੇ ਬਰਲਟਨ ਪਾਰਕ ਕੰਪਲੈਕਸ ਵਿਚ ਲੱਗੀ ਸਰਕਸ ਨੂੰ ਅਗਲੇ 2 ਦਿਨਾਂ ਵਿਚ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ। ਸਪੋਰਟਸ ਹੱਬ ਪ੍ਰਾਜੈਕਟ ਤਹਿਤ ਹਾਕੀ ਸਟੇਡੀਅਮ, ਕ੍ਰਿਕਟ ਸਟੇਡੀਅਮ ਤੇ ਪੈਵੇਲੀਅਨ, ਮਲਟੀਪਰਪਜ਼ ਹਾਲ, ਯੋਗਾ ਹਾਲ, ਜੂਡੋ ਅਤੇ ਰੈਸਲਿੰਗ ਕੋਰਟ, ਵਿਸ਼ਾਲ ਪਾਰਕਿੰਗ ਏਰੀਆ, ਪਖਾਨੇ, ਲਾਕਰ ਰੂਮ ਅਤੇ ਹੋਰ ਸਹੂਲਤਾਂ ਪ੍ਰਸਤਾਵਿਤ ਹਨ।
ਇਹ ਵੀ ਪੜ੍ਹੋ: Punjab: ਛੁੱਟੀ ਆਏ ਫ਼ੌਜੀ ਦੀ ਗੱਡੀ 'ਚੋਂ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 20 ਤੋਂ 22 ਜੁਲਾਈ ਤੱਕ ਪਵੇਗਾ ਤੇਜ਼ ਮੀਂਹ, 13 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ
NEXT STORY