ਜਲੰਧਰ (ਵਿਸ਼ੇਸ਼) - ਪੂਰੇ ਦੇਸ਼ ’ਚ ਮਾਨਸੂਨ ਇਸ ਸਾਲ ਕਹਿਰ ਬਣ ਕੇ ਵਰ੍ਹ ਰਿਹਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਮੀਂਹ ਕਾਰਨ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ ਜਿਸ ਕਾਰਨ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਹਜ਼ਾਰਾਂ ਪਿੰਡ ਡੁੱਬ ਗਏ ਹਨ ਤੇ ਲੱਖਾਂ ਏਕੜ ’ਚ ਫਸਲਾਂ ਬਰਬਾਦ ਹੋ ਗਈਆਂ ਹਨ।
ਇਹ ਵੀ ਪੜ੍ਹੋ : 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੇ Silver ਦੇ ਭਾਅ, ਜਾਣੋ ਕੀਮਤਾਂ 'ਚ ਵਾਧੇ ਦਾ ਕਾਰਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਇਸ ਵਾਰ ਹੜ੍ਹ ਕੁਝ ਵਧੇਰੇ ਭਿਆਨਕ ਰੂਪ ’ਚ ਸਾਹਮਣੇ ਆਏ ਹਨ। ਦੇਸ਼ ਅਤੇ ਸਮਾਜ ’ਤੇ ਆਈਆਂ ਆਫ਼ਤਾਂ ਤੇ ਮੁਸ਼ਕਲਾਂ ਦੌਰਾਨ ‘ਪੰਜਾਬ ਕੇਸਰੀ ਗਰੁੱਪ’ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ : ATM ਚਾਰਜ ਅਤੇ ਨਕਦੀ ਲੈਣ-ਦੇਣ 'ਤੇ ਵੱਡਾ ਬਦਲਾਅ, ਇਸ ਬੈਂਕ ਨੇ ਬਦਲ ਦਿੱਤੇ ਕਈ ਅਹਿਮ ਨਿਯਮ
ਭਾਵੇਂ ਮਾਮਲਾ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਤੇ ਹੋਰ ਮਦਦ ਦੇਣ ਦਾ ਹੋਵੇ ਜਾਂ ਵੱਖ-ਵੱਖ ਸੂਬਿਆਂ ’ਚ ਸਮੇਂ-ਸਮੇਂ 'ਤੇ ਆਈਆਂ ਕੁਦਰਤੀ ਆਫ਼ਤਾਂ ਦਾ ਰਿਹਾ ਹੋਵੇ, ‘ਪੰਜਾਬ ਕੇਸਰੀ ਗਰੁੱਪ’ ਹੁਣ ਤੱਕ 77 ਕਰੋੜ ਰੁਪਏ ਤੋਂ ਵੱਧ ਦੀ ਰਕਮ ‘ਪ੍ਰਧਾਨ ਮੰਤਰੀ ਰਾਹਤ ਫੰਡ’ ਅਤੇ ਵੱਖ-ਵੱਖ ਸੂਬਿਆਂ ਦੇ ‘ਮੁੱਖ ਮੰਤਰੀ ਰਾਹਤ ਫੰਡ’ ’ਚ ਵੀ ਦੇ ਚੁੱਕਾ ਹੈ।
ਇਹ ਵੀ ਪੜ੍ਹੋ : Record High : 7ਵੇਂ ਅਸਮਾਨ 'ਤੇ ਪਹੁੰਚੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਰੇਟ ਦੇਖ ਉਡਣਗੇ ਹੋਸ਼
ਇਸ ਭਿਆਨਕ ਆਫ਼ਤ ਦੀ ਘੜੀ ’ਚ ਹਮੇਸ਼ਾ ਵਾਂਗ ‘ਪੰਜਾਬ ਕੇਸਰੀ ਗਰੁੱਪ’ ਨੇ ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਹੜ੍ਹ ਰਾਹਤ ਫੰਡਾਂ ’ਚ 11-11-11 ਲੱਖ ਰੁਪਏ ਦੀ ਤੁਛ ਰਕਮ ਦਾ ਯੋਗਦਾਨ ਪਾਇਆ ਹੈ। ਨਾਲ ਹੀ ਇਹ ਭਰੋਸਾ ਦੁਅਾਉਂਦਾ ਹੈ ਕਿ ਦੇਸ਼ ਦੇ ਕਿਸੇ ਵੀ ਹਿੱਸੇ ’ਚ ਸੰਕਟ ਦੇ ਸਮੇਂ ਗਰੁੱਪ ਹਮੇਸ਼ਾ ਆਪਣਾ ਸਹਿਯੋਗ ਦਿੰਦਾ ਰਹੇਗਾ।
ਇਹ ਵੀ ਪੜ੍ਹੋ : ਸ਼ਰਾਬ ਦੀ ਇੱਕ ਬੋਤਲ 'ਤੇ ਕਿੰਨਾ ਮੁਨਾਫ਼ਾ ਕਮਾਉਂਦੀ ਹੈ ਸਰਕਾਰ? ਜਾਣੋ ਅਸਲ ਕੀਮਤ
ਮਦਦ ਦੇਣ ਦੇ ਇੱਛੁਕ ਦਾਨੀ ਸੱਜਣ ਤੇ ਪਾਠਕ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਭੇਜਣ ਰਕਮ
‘ਜਗ ਬਾਣੀ’ ਦੇ ਪਾਠਕਾਂ ਤੇ ਦਾਨੀ ਸੱਜਣਾਂ ਨੇ ਹਮੇਸ਼ਾ ਸੰਕਟ ਦੇ ਸਮੇਂ ਅਾਪਣਾ ਯੋਗਦਾਨ ਪਾਇਆ ਹੈ।
ਹੜ੍ਹਾਂ ਦੀ ਇਸ ਭਿਆਨਕ ਆਫ਼ਤ ਨੂੰ ਵੇਖਦੇ ਹੋਏ ਜੋ ਦਾਨੀ ਸੱਜਣ ਤੇ ਪਾਠਕ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਕਮ ਦੇਣੀ ਚਾਹੁੰਦੇ ਹਨ, ਉਹ ਇਹ ਰਕਮ ਸਿੱਧੀ ਆਪਣੇ-ਆਪਣੇ ਸੂਬੇ ਦੇ ‘ਚੀਫ ਮਨਿਸਟਰ ਰਿਲੀਫ ਫੰਡ’ ’ਚ ਭੇਜ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2,3,4,5,6 ਤੇ 7 ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ ਸਣੇ ਕਈ ਸੂਬਿਆਂ 'ਚ ਹੜ੍ਹ ਦਾ ਖ਼ਤਰਾ
NEXT STORY