ਗਡ਼੍ਹਸ਼ੰਕਰ, (ਸ਼ੋਰੀ) - ਨੰਗਲ ਰੋਡ ’ਤੇ ਨਗਰ ਕੌਂਸਲ ਵੱਲੋਂ ਜੋ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ, ਉਸ ਵਿਚ ਦੂਸ਼ਿਤ ਪਾਣੀ ਆਉਣ ਕਾਰਨ ਲੋਕ ਪ੍ਰੇਸ਼ਾਨ ਹਨ, ਸਮਾਜ ਸੇਵਕ ਮੋਹਨ ਲਾਲ ਨੇ ਦੱਸਿਆ ਕਿ ਨੰਗਲ ਰੋਡ ’ਤੇ ਪੀਣ ਵਾਲਾ ਪਾਣੀ ਦੂਸ਼ਿਤ ਅਤੇ ਸਟਰੀਟ ਲਾਈਟਾਂ ਬੰਦ ਰਹਿਣ ਨਾਲ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇ।
ਨਵੀਂ ਪਾਈਪ ਲਾਈਨ ਤੋਂ ਸਪਲਾਈ ਸ਼ੁਰੂ ਕਰਨ ਦੇ ਕਾਰਣ ਇਹ ਸਮੱਸਿਆ ਆਈ ਹੈ, ਜਿਸ ਨੂੰ ਇਕ ਦੋ ਦਿਨ ਵਿੱਚ ਪੂਰਾ ਹੱਲ ਕਰ ਦਿੱਤਾ ਜਾਵੇਗਾ।
-ਰਾਜਿੰਦਰ ਸਿੰਘ ਸ਼ੂਕਾ ਪ੍ਰਧਾਨ ਨਗਰ ਕੌਂਸਲ ਗਡ਼੍ਹਸ਼ੰਕਰ।
ਹਸਪਤਾਲ ’ਚ ਦਾਖਲ ਅਰਪਣ ਦੀ ਮੌਤ, ਕਤਲ ਦਾ ਮਾਮਲਾ ਦਰਜ
NEXT STORY