ਟਾਂਡਾਉੜਮੁੜ(ਪਰਮਜੀਤ ਸਿੰਘ ਮੋਮੀ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਡੀ ਬੋਹੜ ਪਿੰਡ ਖੁੱਡਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਕੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਕੋਰੋਨਾ ਯੋਧਿਆਂ ਨੂੰ ਬਲਾਕ ਸੰਮਤੀ ਮੈਂਬਰ ਰਤਨ ਸਿੰਘ ਖੁੱਡਾ ਅਤੇ ਸਰਪੰਚ ਜਸਵੀਰ ਸਿੰਘ ਖੁੱਡਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਐੱਸ.ਐੱਮ.ਓ ਟਾਂਡਾ ਡਾ. ਆਰ.ਕੇ ਵਾਲੀ,ਥਾਣਾ ਮੁਖੀ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ,ਐੱਸ.ਐੱਚ.ਓ ਸੰਦੀਪ ਕੌਰ ਰੂਰਲ ਵੂਮੈਨ ਸੈੱਲ ਹੁਸ਼ਿਆਰਪੁਰ,ਸਿਹਤ ਇੰਸਪੈਕਟਰ ਜਤਿੰਦਰ ਸਿੰਘ,ਏਐੱਨ.ਐੱਮ ਪਰਵਿੰਦਰ ਕੌਰ,ਆਸ਼ਾ ਵਰਕਰ ਸੋਨੀਆ ਸਹੋਤਾ, ਸਤਵਿੰਦਰ ਕੌਰ, ਨਿਰਮਲ ਕੌਰ,ਮਨਜੀਤ ਕੌਰ,ਸਫਾਈ ਸੇਵਿਕਾ ਸ਼ਾਂਤੀ ਦੇਵੀ ਅਤੇ ਮੀਡੀਆ ਨਾਲ ਜੁੜ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਮਤੀ ਮੈਂਬਰ ਰਤਨ ਸਿੰਘ ਖੁੱਡਾ ਤੇ ਸਰਪੰਚ ਜਸਵੀਰ ਸਿੰਘ ਖੁੱਡਾ ਨੇ ਕਿਹਾ ਕਿ ਮੌਜੂਦਾ ਕੋਰੋਨਾ ਮਹਾਂਮਾਰੀ ਦੌਰਾਨ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਇਸ ਮਹਾਮਾਰੀ ਵਿਚ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤਾ। ਜਿਸ ਕਾਰਨ ਇਲਾਕੇ ਅੰਦਰ ਇਹ ਬੀਮਾਰੀ ਪੈਰ ਨਹੀਂ ਪਸਾਰ ਸਕੀ ਅਤੇ ਔਖੀ ਘੜੀ ਵਿਚ ਕੀਤੀ ਗਈ ਇਸ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ।ਇਸ ਮੌਕੇ ਪੰਚ ਜਗਜੀਤ ਸਿੰਘ,ਨਿਰਵੈਰ ਸਿੰਘ,ਕੁਲਵਿੰਦਰ ਸਿੰਘ, ਗੁਰਦੀਪ ਸਿੰਘ,ਹਰਵਿੰਦਰ ਕੌਰ,ਸਿਮਰਜੀਤ ਕੌਰ, ਦਵਿੰਦਰ ਕੌਰ,ਨਿਰਵੈਰ ਸਿੰਘ,ਮਨੋਹਰ ਸਿੰਘ, ਲਵਦੀਪ ਸਿੰਘ,ਮਾ.ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਨਵਾਂਸ਼ਹਿਰ 'ਚ ਹੋਏ ਪਰਮਜੀਤ ਦੇ ਕਤਲ ਨੂੰ ਲੈ ਕੇ 'ਆਪ' ਆਗੂ ਹਰਪਾਲ ਚੀਮਾ ਨੇ ਕੀਤੀ ਇਹ ਮੰਗ
NEXT STORY