ਹਿਊਸਟਨ (ਭਾਸ਼ਾ)- ਹਿਊਸਟਨ ਯੂਨੀਵਰਸਿਟੀ ਦੇ 'ਕੁਲੇਨ ਕਾਲਜ ਆਫ ਇੰਜੀਨੀਅਰਿੰਗ' ਵਿਚ ਸੇਵਾਵਾਂ ਨਿਭਾਅ ਰਹੇ, 'ਗਲੋਬਲ ਐਨਰਜੀ' ਐਵਾਰਡੀ ਭਾਰਤੀ ਮੂਲ ਦੇ ਪ੍ਰੋਫੈਸਰ ਕੌਸ਼ਿਕ ਰਾਜਸ਼ੇਖਰ ਨੂੰ ਜਾਪਾਨ ਦੀ ਅਕੈਡਮੀ ਆਫ ਇੰਜੀਨੀਅਰਿੰਗ ਦਾ ਅੰਤਰਰਾਸ਼ਟਰੀ ਫੈਲੋ ਚੁਣਿਆ ਗਿਆ ਹੈ। ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਸਬੰਧ ਵਿੱਚ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੂਲ ਰੂਪ ਤੋਂ ਕਰਨਾਟਕ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਪ੍ਰੋਫੈਸਰ ਕੌਸ਼ਿਕ ਰਾਜਸ਼ੇਖਰ ਨੂੰ ਬਿਜਲੀ ਤਬਦੀਲੀ ਅਤੇ ਆਵਾਜਾਈ ਦੇ ਬਿਜਲੀਕਰਨ ਵਿੱਚ ਯੋਗਦਾਨ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ, ਭਾਰਤ 'ਚ ਲੋਕ ਸਭਾ ਚੋਣਾਂ ਦੌਰਾਨ ਚੌਕਸ ਰਹਿਣ ਕੈਨੇਡੀਅਨ
ਅਕੈਡਮੀ ਨੇ ਕਿਹਾ ਕਿ ਇੱਕ ਅੰਤਰਰਾਸ਼ਟਰੀ ਫੈਲੋ ਵਜੋਂ ਰਾਜਸ਼ੇਖਰ ਦੀ ਚੋਣ ਵਿਸ਼ੇਸ਼ ਤੌਰ 'ਤੇ "ਉਸ ਊਰਜਾ ਵਿਚ ਉਨ੍ਹਾਂ ਦੀ ਸ਼ਾਨਦਾਰ ਵਿਗਿਆਨਕ ਖੋਜ ਅਤੇ ਵਿਗਿਆਨਕ-ਤਕਨਾਲੋਜੀ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੀ ਹੈ,ਜੋ ਸਾਰੀ ਮਨੁੱਖਜਾਤੀ ਦੇ ਹਿੱਤ ਵਿੱਚ ਧਰਤੀ ਉੱਤੇ ਊਰਜਾ ਸਰੋਤਾਂ ਲਈ ਵਧੇਰੇ ਕੁਸ਼ਲਤਾ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਦੀ ਹੈ।' ਰਾਜਸ਼ੇਖਰ ਨੇ ਕਿਹਾ, 'ਮੈਂ ਜਾਪਾਨ ਦੀ ਅਕੈਡਮੀ ਆਫ਼ ਇੰਜੀਨੀਅਰਿੰਗ ਦੇ ਅੰਤਰਰਾਸ਼ਟਰੀ ਫੈਲੋ ਵਜੋਂ ਚੁਣੇ ਜਾਣ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਇੱਕ ਅਜਿਹੀ ਪ੍ਰਾਪਤੀ ਹੈ ਜਿਸਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ।' ਰਾਜਸ਼ੇਖਰ ਨੂੰ 2022 ਵਿੱਚ 'ਗਲੋਬਲ ਐਨਰਜੀ ਐਸੋਸੀਏਸ਼ਨ' ਨੇ ਅੰਤਰਰਾਸ਼ਟਰੀ ਊਰਜਾ ਦੇ ਖੇਤਰ ਵਿੱਚ ਸਭ ਤੋਂ ਵੱਕਾਰੀ ਪੁਰਸਕਾਰ 'ਗਲੋਬਲ ਐਨਰਜੀ ਅਵਾਰਡ' ਨਾਲ ਸਨਮਾਨਿਤ ਕੀਤਾ ਸੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਜ਼ਰਦਾਰੀ ਨੇ ਪਾਕਿ ਦੀ ਸੰਸਦ 'ਚ ਅਲਾਪਿਆ ਕਸ਼ਮੀਰ ਰਾਗ, ਭਾਰਤ ਨੂੰ ਲੈ ਕੇ ਆਖ਼ੀ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤ ਨਹੀਂ ਭੇਜਿਆ ਜਾ ਰਿਹਾ ਕੋਈ ਚੋਣ ਨਿਗਰਾਨ : ਅਮਰੀਕਾ
NEXT STORY