ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਬੀਤੀ ਕੱਲ ਦੁਪਹਿਰ ਕਰੀਬ 1 ਵਜੇ ਪਿੰਡ ਮੋਹਾ ਵਿਚ ਬਰਸਾਤੀ ਪਾਣੀ ਦੇ ਉਫ਼ਾਨ ਨੂੰ ਵੇਖਣ ਸਮੈਕ ਅਚਾਨਕ ਹੀ ਪੈਰ ਫਿਸਲਣ ਕਾਰਨ ਚੋਅ ਵਿਚ ਆਏ ਪਾਣੀ ਵਿਚ ਡੁੱਬੀ ਗੁੱਜਰ ਪਰਿਵਾਰ ਦੀ ਲਗਭਗ 20 ਵਰ੍ਹਿਆਂ ਦੀ ਕੁੜੀ ਦੀ ਲਾਸ਼ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗਰੰਟੀ ਵਾਲਾ ਦੇਸ਼ ਸੇਵਾਦਾਰਾਂ ਨੇ ਜੱਦੋ-ਜਹਿਦ ਉਪਰੰਤ ਪਾਣੀ ਵਿੱਚ ਬਰਾਮਦ ਕੀਤਾ ਹੈ।
ਪਾਣੀ ਵਿੱਚ ਡੁੱਬਣ ਕਾਰਨ ਮੌਤ ਦਾ ਸ਼ਿਕਾਰ ਹੋਈ ਰਵੀਨਾ ਪਤਨੀ ਸ਼ਾਮਦੀਨ ਵਾਸੀ ਮੋਹਾ ਦੀ ਭਾਲ ਵਾਸਤੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਮੋਟਰਬੋਟ ਦੀ ਮਦਦ ਨਾਲ ਬੀਤੀ ਦੁਪਹਿਰ ਤੋਂ ਹੀ ਲੱਗੇ ਹੋਏ ਸਨ ਅਤੇ ਅੱਜ ਜਿਸ ਜਗ੍ਹਾ 'ਤੇ ਰਵੀਨਾ ਪਾਣੀ ਵਿੱਚ ਡੁੱਬ ਗਏ ਸੀ ਉਸ ਤੋਂ ਕੁਝ ਦੂਰੀ ਤੇ ਹੀ ਉਸ ਦੀ ਲਾਸ਼ ਮਿਲ ਗਈ ਹੈ। ਉਪਰੰਤ ਪਰਿਵਾਰ ਵਿਚ ਮਾਹੌਲ ਗਮਗੀਨ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰੀਬ ਚਾਰ ਮਹੀਨੇ ਤੋਂ ਗਰਭਵਤੀ ਹਾਲਤ ਵਿੱਚ ਸੀ।
ਇਹ ਵੀ ਪੜ੍ਹੋ- ਫਿਰੋਜ਼ਪੁਰ: ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਧਾਹਾਂ ਮਾਰ ਰੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
'ਨਿੱਝਰ' ਕਾਰਨ ਭਾਰਤ-ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ, ਜ਼ਮੀਨ ਹੋ ਚੁੱਕੀ ਹੈ ਕੁਰਕ, ਘਰ ਨੂੰ ਲੱਗੇ ਹਨ ਤਾਲੇ
NEXT STORY