ਸੁਲਤਾਨਪੁਰ ਲੋਧੀ (ਸੋਢੀ)- ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਬੀਤੇ ਦਿਨ ਪਵਿੱਤਰ ਵੇਂਈ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਨੂੰ ਪਛਾਣ ਲਈ 72 ਘੰਟੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਲਾਸ਼ ਸਬੰਧੀ ਨਵਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੈਰੀਪੁਰ, ਥਾਣਾ ਸੁਲਤਾਨਪੁਰ ਲੌਧੀ ਜਿਲ੍ਹਾ ਕਪੂਰਥਲਾ ਨੇ ਦੱਸਿਆ ਸੀ ਕਿ ਉਹ ਆਪਣੇ ਨਿੱਜੀ ਕੰਮ ਕਾਰ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਜਦੋਂ ਉਹ ਵੇਈ ਪੁਲ ਦੁਰਗਾਪੁਰ ਪਰ ਪੁੱਜਾ ਤਾਂ ਉਸ ਨੇ ਵੇਖਿਆ ਕਿ ਕਿਸੇ ਨਾਮਲੂਮ ਵਿਅਕਤੀ ਦੀ ਲਾਸ਼ ਵੇਈਂ ਵਿੱਚ ਪਈ ਸੀ, ਜਿਸ ਦੀ ਖੱਬੀ ਲੱਤ ਅਤੇ ਖੱਬੀ ਬਾਂਹ ਕੁੱਤਿਆਂ ਨੇ ਨੋਚੀ ਹੋਈ ਸੀ, ਜੋ ਵੇਖਣ ਵਿੱਚ ਕਰੀਬ 5/6 ਦਿਨ ਪੁਰਾਣੀ ਲੱਗਦੀ ਸੀ ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਰਪਟ ਅ/ਧ 174 ਸੀ. ਅਰ. ਪੀ. ਸੀ. ਦਰਜ ਰੋਜਨਾਮਚਾ ਕੀਤੀ ਗਈ। ਲਾਸ਼ ਦੀ ਸ਼ਨਾਖਤ ਲਈ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ, 80 ਹਜ਼ਾਰ 'ਚ ਸ਼ੇਖਾਂ ਨੂੰ ਵੇਚੀਆਂ, ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ
ਉਨ੍ਹਾਂ ਕਿਹਾ ਕਿ ਜੇਕਰ ਇਸ ਨਾਮਲੂਮ ਲਾਸ਼ ਦੀ ਸ਼ਨਾਖਤ ਸਬੰਧੀ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਹੇਠ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਨਾਲ 95925-20004 ਅਤੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਗੁਰਮੇਜ ਸਿੰਘ ਨਾਲ 95926-71015 ਅਤੇ ਸੰਪਰਕ ਕਰ ਸਕਦਾ ਹੈ। ਜੇਕਰ ਲਾਸ਼ ਦੀ ਪਛਾਣ ਨਾ ਹੋਈ ਤਾਂ ਇਸ ਨੂੰ ਲਾਵਾਰਿਸ ਕਰਾਰ ਦੇ ਕੇ ਸਸਕਾਰ ਕਰਵਾ ਦਿੱਤਾ ਜਾਵੇਗਾ ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਏ ਦੋ ਗੈਂਗਸਟਰਾਂ ਦੇ ਐਨਕਾਊਂਟਰ 'ਤੇ ਪੰਜਾਬ ਪੁਲਸ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ
NEXT STORY