ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਇਕ ਪ੍ਰਾਈਵੇਟ ਬੈਂਕ ਵੱਲੋਂ ਲੋਨ ਦੀ ਰਕਮ ਵਸੂਲਣ ਦੇ ਨਾਂ ਉੱਤੇ ਕੀਤੀ ਗਈ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪ੍ਰਾਈਵੇਟ ਮਾਈਕ੍ਰੋ ਫਾਈਨਾਂਸ ਬੈਂਕ ਨੇ ਮਹਿਲਾ ਨੂੰ ਲੋਨ ਦੀ ਕਿਸ਼ਤ ਨਾ ਦੇਣ ਕਾਰਨ ਤਕਰੀਬਨ ਪੰਜ ਘੰਟਿਆਂ ਤਕ ਬੰਧਕ ਬਣਾਈ ਰੱਖਿਆ। ਬੈਂਕ ਨੇ ਪਤੀ ਨੂੰ ਕਿਹਾ ਕਿ ਕਿਸ਼ਤ ਦੇ ਦਿਓ, ਤਾਂ ਹੀ ਪਤਨੀ ਨੂੰ ਜਾਣ ਦਿੱਤਾ ਜਾਵੇਗਾ। ਇਹ ਘਟਨਾ ਗ੍ਰਾਮ ਬੰਹਰੌਲੀ ਦੇ ਆਜ਼ਾਦ ਨਗਰ ਮੁਹੱਲੇ ਵਿਚ ਹੋਈ ਹੈ। ਇਸ ਮੁਹੱਲੇ ਵਿਚ ਸਥਿਤ ਇਕ ਪ੍ਰਾਈਵੇਟ ਸਮੂਹ ਲੋਨ ਦੇਣ ਵਾਲੇ ਬੈਂਕ ਨੇ ਆਪਣੀਆਂ ਹੱਦਾਂ ਪਾਰ ਕੀਤੀਆਂ ਹਨ।
ਕੀ ਹੈ ਪੂਰਾ ਮਾਮਲਾ?
ਬਾਬਈ ਰੋਡ ਪੁੰਛ ਨਿਵਾਸੀ ਰਵਿੰਦਰ ਵਰਮਾ ਦੀ ਪਤਨੀ ਪੂਜਾ ਵਰਮਾ ਨੂੰ ਸੋਮਵਾਰ ਦੁਪਹਿਰੇ 12 ਵਜੇ ਤੋਂ ਬੈਂਕ ਦੇ ਅੰਦਰ ਜ਼ਬਰਦਸਤੀ ਬਿਠਾ ਕੇ ਰੱਖਿਆ ਗਿਆ। ਰਵਿੰਦਰ ਜਦੋਂ ਬੈਂਕ ਪਹੁੰਚਿਆ ਤਾਂ ਬੈਂਕ ਦੇ ਕਰਮਚਾਰੀਆਂ ਨੇ ਸਾਫ ਕਿਹਾ ਕਿ ਪੈਸੇ ਦਿਓ ਤਾਂ ਹੀ ਤੁਹਾਡੀ ਘਰਵਾਲੀ ਨੂੰ ਜਾਣ ਦਿੱਤਾ ਜਾਵੇਗਾ। ਰਵਿੰਦਰ ਨੇ ਕਈ ਵਾਰ ਮਿੰਨਤਾਂ ਕੀਤੀਆਂ ਪਰ ਬੈਂਕ ਵਾਲਿਆਂ ਨੇ ਤਰਸ ਨਹੀਂ ਕੀਤਾ।
ਅਖੀਰ ਨੂੰ ਰਵਿੰਦਰ ਨੇ 112 ਉੱਤੇ ਕਾਲ ਕਰ ਕੇ ਪੁਲਸ ਨੂੰ ਬੁਲਾਇਆ। ਪੁਲਸ ਦੇ ਪਹੁੰਚਦੇ ਹੀ ਬੈਂਕ ਦੇ ਕਰਮਚਾਰੀਆਂ ਦੇ ਰੰਗ ਉੱਡ ਗਏ ਤੇ ਜਲਦੀ ਜਲਦੀ ਮਹਿਲਾ ਨੂੰ ਬੈਂਕ ਤੋਂ ਬਾਹਰ ਕੱਢ ਦਿੱਤਾ ਗਿਆ।
ਪੀੜਤਾ ਦਾ ਬੈਂਕ ਮੁਲਾਜ਼ਮਾਂ ਉੱਤੇ ਵੱਡਾ ਦੋਸ਼
ਪੂਜਾ ਵਰਮਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ 40 ਹਜ਼ਾਰ ਰੁਪਏ ਦਾ ਲੋਨ ਲਿਆ ਸੀ। ਉਸ ਨੇ ਹੁਣ ਤਕ 11 ਕਿਸ਼ਤਾਂ ਜਮਾ ਕਰ ਦਿੱਤੀਆਂ ਹਨ। ਪਰ ਬੈਂਕ ਦੇ ਰਿਕਾਰਡ ਵਿਚ ਸਿਰਫ 8 ਕਿਸ਼ਤਾਂ ਹੀ ਦਿਖਾਈਆਂ ਜਾ ਰਹੀਆਂ ਸਨ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਬੈਂਕ ਏਜੰਟ ਤੇ ਧਰਮਿੰਦਰ ਨੇ ਉਸ ਦੀਆਂ ਤਿੰਨ ਕਿਸ਼ਤਾਂ ਹੜਪ ਲਈਆਂ। ਮਹਿਲਾ ਨੇ ਦੱਸਿਆ ਕਿ ਬੈਂਕ ਦਾ ਇਕ ਅਧਿਕਾਰੀ ਸੰਜੇ ਯਾਦਵ, ਜੋ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਤੋਂ ਹੈ, ਸੋਮਵਾਰ ਨੂੰ ਉਸ ਦੇ ਘਰ ਵੀ ਆਇਆ ਸੀ ਤੇ ਧਮਕੀ ਦਿੰਦਿਆਂ ਪੈਸੇ ਮੰਗੇ। ਜਦੋਂ ਉਨ੍ਹਾਂ ਨੇ ਮਨਾ ਕੀਤਾ ਤਾਂ ਜ਼ਬਰਦਸਤੀ ਪਤੀ-ਪਤਨੀ ਨੂੰ ਬੈਂਕ ਲਿਆ ਕੇ ਘੰਟਿਆਂ ਤਕ ਬਿਠਾਈ ਰੱਖਿਆ ਗਿਆ।
ਬੈਂਕ ਦਾ ਪੱਖ
ਬੈਂਕ ਮੈਨੇਜਰ ਅਨੁਜ ਕੁਮਾਰ, ਜੋ ਕਿ ਕਾਨਪੁਰ ਦਿਹਾਤ ਦੇ ਰਹਿਣ ਵਾਲੇ ਹਨ, ਨੇ ਕਿਹਾ ਕਿ ਮਹਿਲਾ ਪਿਛਲੇ 7 ਮਹੀਨਿਆਂ ਤੋਂ ਕਿਸ਼ਤਾਂ ਨਹੀਂ ਦੇ ਰਹੀ ਸੀ, ਇਸ ਲਈ ਉਸ ਨੂੰ ਬੈਂਕ ਬੁਲਾਇਆ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਹਿਲਾ ਆਪਣੀ ਮਰਜ਼ੀ ਨਾਲ ਬੈਂਕ ਬੈਠੀ ਰਹੀ ਸੀ। ਇਸ ਪੂਰੇ ਮਾਮਲੇ ਵਿਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਸਟਾਫ, ਏਜੰਟ ਤੇ ਪੀੜਤ ਦੋਵਾਂ ਪੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਸਾਨਾਂ ਲਈ ਖ਼ੁਸ਼ਖ਼ਬਰੀ : ਇਸ ਤਾਰੀਖ਼ ਨੂੰ ਜਾਰੀ ਹੋਵੇਗੀ PM ਕਿਸਾਨ ਸਨਮਾਨ ਨਿਧੀ ਯੋਜਨਾ ਦੀ 20ਵੀਂ ਕਿਸ਼ਤ
NEXT STORY