ਜਲੰਧਰ, (ਮਾਹੀ)- ਨਵੀਂ ਦਾਣਾ ਮੰਡੀ ਵਿਖੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਦੌਰਾਨ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ l ਮ੍ਰਿਤਕ ਵਿਅਕਤੀ ਦੀ ਪਛਾਣ ਅਸ਼ੋਕ ਕੁਮਾਰ (55) ਪੁੱਤਰ ਹੰਸ ਰਾਜ ਵਾਸੀ ਗਾਂਧੀ ਕੈਂਪ ਜਲੰਧਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਨਵੀਂ ਦਾਣਾ ਮੰਡੀ ਵਿਖੇ ਚਾਹ ਦੀ ਦੁਕਾਨ ਕਰਦਾ ਸੀ। ਉਹ ਆਪਣੀ ਦੁਕਾਨ ਬੰਦ ਕਰ ਕੇ ਜਦ ਵਾਪਸ ਘਰ ਜਾ ਰਿਹਾ ਸੀ ਤੇ ਦੁਕਾਨ ਤੋਂ ਕੁਝ ਕੁ ਦੂਰੀ ’ਤੇ ਪੁੱਜਾ ਤਾਂ ਪਿੱਛੋਂ ਕੋਈ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ, ਜਿਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ l ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਥਾਣਾ ਡਵੀਜ਼ਨ 2 ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ l ਮੌਕੇ ’ਤੇ ਪੁੱਜੇ ਹੀ ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ l ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲੀ ਜਾਵੇਗੀ, ਜਿਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ l
ਕਰੋਡ਼ਾਂ ਦੀ ਕਮਾਈ ਦੇ ਬਾਵਜੂਦ ਵੀ ਬੱਸ ਸਟੈਂਡ ਦੀ ਹਾਲਤ ਖਸਤਾ
NEXT STORY