ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ, ਬ੍ਰਹਮਪੁਰੀ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਲੋਕਾਂ ਨੂੰ ਮਿਲਾਵਟ ਰਹਿਤ ਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਸਹਾਇਕ ਕਮਿਸ਼ਨਰ (ਫੂਡ) ਦੀ ਅਗਵਾਈ ’ਚ ਬਲਾਚੌਰ ਚੌਕ ਕੋਲ ਲਾਏ ਗਏ ਨਾਕੇ ’ਤੇ ਯੂ.ਪੀ. ਤੋਂ ਆਏ ਦੇਸੀ ਘਿਉ ਦੇ ਸੈਂਪਲ ਭਰੇ ਗਏ।
ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਅਨੁਸਾਰ ਯੂ.ਪੀ. ਤੋਂ ਆਈ ਇਸ ਗੱਡੀ ’ਚ ਕੈਲਾਸ਼ ਬ੍ਰਾਂਡ ਦਾ 7.5 ਕੁਇੰਟਲ ਦੇਸੀ ਘਿਉ ਸੀ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਾਸਤੇ ਆਇਆ ਹੈ। ਇਸ ਦੇਸੀ ਘਿਉ ਦੇ ਸੈਂਪਲ ਲੈ ਲਏ ਗਏ ਹਨ ਜੋ ਕਿ ਚੈਕਿੰਗ ਲਈ ਸਟੇਟ ਫੂਡ ਲੈਬ ਨੂੰ ਭੇਜੇ ਜਾਣਗੇ। ਇਸ ਤੋਂ ਇਲਾਵਾ ਫੂਡ ਸੇਫ਼ਟੀ ਟੀਮ ਵੱਲੋਂ ਬਲਾਚੌਰ ਇਲਾਕੇ ’ਚ ਮਠਿਆਈ ਤੇ ਕਰਿਆਨੇ ਦੀਅਾਂ ਦੁਕਾਨਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਪੰਜ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ ਗਏ। ਇਨ੍ਹਾਂ ਨਮੂਨਿਆਂ ’ਚ ਪਨੀਰ, ਦੁੱਧ, ਖੋਇਆ, ਖੁੱਲ੍ਹੀ ਹਲਦੀ ਤੇ ਬਿਸਕੁਟ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਫੂਡ ਸੇਫ਼ਟੀ ਅਫ਼ਸਰ ਰਾਖੀ ਵਿਨਾਇਕ ਵੀ ਮੌਜੂਦ ਸੀ।
ਛੱਤ ਤੋਂ ਡਿੱਗ ਕੇ ਨੌਜਵਾਨ ਦੀ ਮੌਤ
NEXT STORY