ਕਾਠਗੜ੍ਹ (ਰਾਜੇਸ਼)— ਰਸਤੇ 'ਚ ਰੋਕ ਕੇ ਗਾਲੀ-ਗਲੋਚ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ 'ਚ ਪੁਲਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਪਿਓ-ਪੁੱਤਰ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਿਲਬਾਰਾ ਸਿੰਘ ਪੁੱਤਰ ਮੇਲਾ ਸਿੰਘ ਨਿਵਾਸੀ ਮਾਣੇਵਾਲ (ਥਾਣਾ ਕਾਠਗੜ੍ਹ) ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਜਦੋਂ ਉਹ ਸਕੂਟਰੀ 'ਤੇ ਸਵਾਰ ਹੋ ਕੇ ਕਿਸੇ ਕੰਮ ਲਈ ਪਿੰਡ ਦੀਆਂ ਸਤੀਆ ਕੋਲ ਪਹੁੰਚਿਆ ਤਾਂ ਉਸਦੇ ਚਾਚੇ ਦੇ ਲੜਕੇ ਨਿਰਮਲ ਸਿੰਘ ਪੁੱਤਰ ਲਛਮਣ ਸਿੰਘ ਨੇ ਉਸਦਾ ਰਸਤਾ ਰੋਕ ਲਿਆ ਤੇ ਉਸ ਨਾਲ ਬਿਨਾਂ ਕਿਸੇ ਕਾਰਣ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸਨੇ ਇਸ ਦਾ ਕਾਰਣ ਪੁੱਛਿਆ ਤਾਂ ਉਸਨੇ ਥੱਪੜ ਮਾਰ ਦਿੱਤਾ, ਜਿਸ ਦੇ ਵਿਰੋਧ 'ਚ ਉਸਨੇ ਵੀ ਥੱਪੜ ਮਾਰ ਦਿੱਤਾ।
ਇਨ੍ਹਾਂ 'ਚ ਪਿੰਡ ਮੁੱਤੋਂ ਨਿਵਾਸੀ ਸੁੱਖ ਪੁੱਤਰ ਪਿਆਰਾ ਆ ਰਿਹਾ ਅਤੇ ਉਸ ਨੇ ਦੋਵਾਂ ਨੂੰ ਛੁਡਵਾ ਦਿੱਤਾ ਅਤੇ ਉਹ ਆਪਣੇ-ਆਪਣੇ ਰਸਤੇ ਚੱਲ ਪਏ। ਇਸ ਤੋਂ ਬਾਅਦ ਜਦੋਂ ਉਹ ਆਪਣੀ ਭਤੀਜੀ ਨਾਲ ਆ ਰਿਹਾ ਸੀ ਤਾਂ ਨਿਰਮਲ ਸਿੰਘ ਅਤੇ ਉਸ ਦੇ ਪੁੱਤਰ ਏਕਮਦੀਪ ਸਿੰਘ ਨੇ ਉਸਨੂੰ ਘੇਰ ਲਿਆ ਅਤੇ ਏਕਮਦੀਪ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਹਮਲਾਵਰ ਉਥੋਂ ਭੱਜ ਗਏ। ਜ਼ਖਮੀ ਹਾਲਤ 'ਚ ਉਸਨੁੰ ਉਸਦੀ ਭਤੀਜੀ ਨੇ ਬਲਾਚੌਰ ਸਿਵਲ ਹਸਪਤਾਲ ਦਾਖਲ ਕਰਵਾਇਆ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਹਮਲਾਵਰ ਨਿਰਮਲ ਸਿੰਘ ਪੁੱਤਰ ਲਛਮਣ ਸਿੰਘ ਅਤੇ ਏਕਮਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਕਾਲਜਾਂ 'ਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੱਕੇ ਕਰੇ ਸਰਕਾਰ
NEXT STORY