ਫਗਵਾੜਾ (ਜਲੋਟਾ)–ਫਗਵਾੜਾ ਦੀ ਪਾਸ਼ ਕਾਲੋਨੀ ਮਾਡਲ ਟਾਊਨ ਨੇੜੇ ਨਿਊ ਗੁਰੂ ਨਾਨਕਪੁਰਾ ਇਲਾਕੇ ’ਚ ਸਥਿਤ ਇਕ ਕੋਠੀ ’ਚ ਦੇਹ ਵਪਾਰ ਦੇ ਅੱਡੇ ਦਾ ਸਿਟੀ ਪੁਲਸ ਵੱਲੋਂ ਪਰਦਾਫ਼ਾਸ਼ ਕਰਦੇ ਹੋਏ ਮਾਮਲੇ ਸਬੰਧੀ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਸਾਰੀ ਕਾਰਵਾਈ ਗੁਪਤ ਸੂਚਨਾ ਮਿਲਣ ਤੋਂ ਬਾਅਦ ਕੀਤੀ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਪੁਲਸ ਨੇ ਅਨੀਤਾ ਪਤਨੀ ਰਣਵੀਰ ਕੁਮਾਰ ਵਾਸੀ ਨਿਊ ਗੁਰੂ ਨਾਨਕਪੁਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੁਲਸ ਥਾਣਾ ਸਿਟੀ ਫਗਵਾੜਾ ’ਚ 3, 4, 5 ਇਮਮੋਰਲ ਐਕਟ 1956 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਮਾਸੂਮ ਔਰਤਾਂ ਨੂੰ ਫਸਾ ਕੇ ਉਨ੍ਹਾਂ ਤੋਂ ਦੇਹ ਵਪਾਰ ਕਰਵਾ ਰਹੀ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਪੇਂਡੂ ਖੇਤਰਾਂ ਨੂੰ ਮਿਲਣਗੀਆਂ ਸਾਰੀਆਂ ਬੁਨਿਆਦੀ ਸਹੂਲਤਾਂ : ਹਰਜੋਤ ਬੈਂਸ
NEXT STORY