ਜਲੰਧਰ (ਜ.ਬ.)— ਸੋਢਲ ਚੌਕ ਵਿਖੇ ਛਾਬੜਾ ਵੈਜੀਟੇਬਲ ਦੇ ਮਾਲਕਾਂ 'ਤੇ ਕਾਰ ਸਵਾਰ ਸ਼ਰਾਬੀ ਨੌਜਵਾਨਾਂ ਨੇ ਹਮਲਾ ਕੀਤਾ। ਦੋਸ਼ ਹੈ ਕਿ ਨੌਜਵਾਨ ਸਬਜ਼ੀਆਂ ਦੀ ਦੁਕਾਨ ਤੋਂ ਸਿਗਰਟ ਮੰਗ ਰਹੇ ਸਨ ਪਰ ਦੁਕਾਨ ਮਾਲਕ ਨੇ ਗਲਤ ਦੁਕਾਨ 'ਤੇ ਆਉਣ ਦਾ ਕਿਹਾ ਤਾਂ ਨੌਜਵਾਨਾਂ ਨੇ ਪਹਿਲਾਂ ਅਪਸ਼ਬਦ ਕਹੇ ਅਤੇ ਬਾਅਦ 'ਚ ਕਾਰ 'ਚੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰ ਦਿੱਤਾ। ਪੀੜਤਾਂ ਨੇ ਪੁਲਸ ਕੰਟਰੋਲ ਰੂਮ 'ਚ ਵੀ ਫੋਨ ਕੀਤਾ ਪਰ ਫੋਨ ਮਿਲਿਆ ਹੀ ਨਹੀਂ।
ਪ੍ਰਾਈਵੇਟ ਹਸਪਤਾਲ ਦਾਖਲ ਛਾਬੜਾ ਵੈਜੀਟੇਬਲ ਦੇ ਮਾਲਕ ਰਾਕੇਸ਼ ਅਤੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ 'ਤੇ ਮੌਜੂਦ ਸਨ ਕਿ ਕਾਰ ਸਵਾਰ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਸਿਗਰਟ ਮੰਗਣ ਲੱਗੇ। ਦੋਵੇਂ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਸਨ। ਉਨ੍ਹਾਂ ਨੇ ਜਦੋਂ ਉਸ ਨੂੰ ਗਲਤ ਦੁਕਾਨ 'ਤੇ ਆਉਣ ਦੀ ਗੱਲ ਕਹੀ ਤਾਂ ਦੋਵਾਂ ਨੇ ਅਪਸ਼ਬਦ ਕਹੇ। ਇਸੇ ਦੌਰਾਨ ਇੰਡੀਕਾ ਕਾਰ 'ਚ ਬੈਠੇ ਦੋ ਨੌਜਵਾਨ ਆਏ ਅਤੇ ਕਾਰ 'ਚੋਂ ਤੇਜ਼ ਹਥਿਆਰ ਕੱਢ ਕੇ ਰਾਕੇਸ਼ ਅਤੇ ਸੁਰੇਸ਼ 'ਤੇ ਹਮਲਾ ਕਰ ਦਿੱਤਾ। ਜਿਸ ਸਮੇਂ ਦੋਵੇਂ ਭਰਾਵਾਂ 'ਤੇ ਹਮਲਾ ਕੀਤਾ ਤਾਂ ਉਥੇ ਕਾਫੀ ਲੋਕ ਸਨ ਪਰ ਕੋਈ ਵੀ ਮਦਦ ਲਈ ਨਹੀਂ ਆਇਆ। ਪੀੜਤਾਂ ਨੇ 100 ਨੰਬਰ 'ਤੇ ਕਾਲ ਕੀਤੀ ਪਰ ਫੋਨ ਨਹੀਂ ਮਿਲਿਆ। ਦੋਵੇਂ ਭਰਾਵਾਂ 'ਤੇ ਹਮਲਾ ਕਰਕੇ ਹਮਲਾਵਰ ਗੱਡੀ 'ਚ ਸਵਾਰ ਹੋ ਕੇ ਫਰਾਰ ਹੋ ਗਏ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਰ ਚਾਲਕ ਥਾਣਾ ਨੰ. 8 ਦੇ ਖੇਤਰ ਦਾ ਹੀ ਰਹਿਣ ਵਾਲਾ ਹੈ।
ਬਲਾਕ ਕਾਂਗਰਸ ਪ੍ਰਧਾਨਾਂ ਕਾਰਨ ਕਾਂਗਰਸ 'ਚ ਪਈ ਫੁੱਟ
NEXT STORY