ਜਲੰਧਰ (ਖੁਰਾਣਾ, ਸੋਮਨਾਥ)– ਜਲੰਧਰ ਨਗਰ ਨਿਗਮ ਦਾ ਬਿਲਡਿੰਗ ਮਹਿਕਮਾ ਪਿਛਲੇ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ ਅਤੇ ਜਦੋਂ ਤਤਕਾਲੀਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਭ੍ਰਿਸ਼ਟਾਚਾਰ ਦੇ ਇਸ ਗੜ੍ਹ ’ਤੇ ਵਾਰ ਕਰਕੇ ਬਿਲਡਿੰਗ ਮਹਿਕਮੇ ਨਾਲ ਜੁੜੇ 9 ਵੱਡੇ ਅਧਿਕਾਰੀਆਂ ਨੂੰ ਤਤਕਾਲ ਸਸਪੈਂਡ ਕਰ ਦਿੱਤਾ ਸੀ, ਉਦੋਂ ਕੁਝ ਮਹੀਨਿਆਂ ਤੱਕ ਇਸ ਮਹਿਕਮੇ ਦਾ ਕੰਮ ਬਿਨਾਂ ਰਿਸ਼ਵਤਖੋਰੀ ਦੇ ਚੱਲਿਆ ਪਰ ਉਸ ਤੋਂ ਬਾਅਦ ਜਿਵੇਂ-ਜਿਵੇਂ ਹਾਲਾਤ ਆਮ ਹੋਏ, ਉਹ ਸਾਰੇ ਅਧਿਕਾਰੀ ਦੋਬਾਰਾ ਮਲਾਈਦਾਰ ਸੀਟਾਂ ’ਤੇ ਤਾਇਨਾਤ ਹੋ ਗਏ ਅਤੇ ਉਨ੍ਹਾਂ ਨੇ ਪੁਰਾਣੀ ਖੇਡ ਨੂੰ ਹੀ ਦੁਹਰਾਉਣਾ ਸ਼ੁਰੂ ਕਰ ਦਿੱਤਾ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਬਿਲਡਿੰਗ ਮਹਿਕਮੇ ਦਾ ਜ਼ਿਆਦਾਤਰ ਸਿਸਟਮ ਆਨਲਾਈਨ ਹੋਣ ਦੇ ਬਾਵਜੂਦ ਇਸ ਵਿਭਾਗ ਵਿਚ ਉਹੀ ਕੰਮ ਹੁੰਦਾ ਸੀ, ਜਿਸ ਦੀ ਨਿਸ਼ਚਿਤ ਫੀਸ ਸਬੰਧਤ ਅਧਿਕਾਰੀ ਤੱਕ ਪਹੁੰਚਾ ਦਿੱਤੀ ਜਾਂਦੀ ਸੀ।
ਅਕਾਲੀ-ਭਾਜਪਾ ਸਰਕਾਰ ਦੇ ਬਾਅਦ ਕਾਂਗਰਸ ਦੇ ਰਾਜ ਦੌਰਾਨ ਬਿਲਡਿੰਗ ਮਹਿਕਮੇ ਵਿਚ ਰਿਸ਼ਵਤਖੋਰੀ ਦਾ ਪੂਰਾ ਬੋਲਬਾਲਾ ਰਿਹਾ ਅਤੇ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਵਿਚ ਆਈ, ਉਦੋਂ ਲੋਕਾਂ ਨੂੰ ਲੱਗਾ ਸੀ ਕਿ ਉਨ੍ਹਾਂ ਨੂੰ ਇਸ ਭ੍ਰਿਸ਼ਟ ਸਿਸਟਮ ਤੋਂ ਛੁਟਕਾਰਾ ਮਿਲੇਗਾ। ਨਵੀਂ ਸਰਕਾਰ ਆਉਣ ਦੇ ਬਾਅਦ ਵੀ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਦਾ ਕੰਮਕਾਜ ਬਿਲਕੁਲ ਨਹੀਂ ਬਦਲਿਆ ਅਤੇ ਉਸ ਸਮੇਂ ਦੇ ਅਧਿਕਾਰੀਆਂ ਨੇ ਖੂਬ ਮਨਮਰਜ਼ੀ ਕੀਤੀ।
ਇਹ ਵੀ ਪੜ੍ਹੋ : ਜਲੰਧਰ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ
ਪੂਰੇ ਨਿਗਮ ’ਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਵੀ ਇਸੇ ਸਾਲ ਮਈ ਮਹੀਨੇ ਵਿਚ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਬਹੁਤ ਵੱਡਾ ਸਕੈਮ ਹੋਇਆ। ਮਈ ਦੇ ਪਹਿਲੇ ਹਫਤੇ ਦੀ ਕਾਰਗੁਜ਼ਾਰੀ ਦੀ ਜੇਕਰ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਤਾਂ ਸਾਫ਼ ਪਤਾ ਚੱਲੇਗਾ ਕਿ ਉਸ ਦੌਰਾਨ ਸੀ. ਐੱਲ. ਯੂ., ਵੱਡੇ ਨਕਸ਼ਿਆਂ ਅਤੇ ਕੰਪਲੀਸ਼ਨ ਆਦਿ ਨਾਲ ਸਬੰਧਤ ਕਾਫੀ ਫਾਈਲਾਂ ਨੂੰ ਕਲੀਅਰ ਕਰ ਦਿੱਤਾ ਗਿਆ, ਜੋ ਕਈ-ਕਈ ਮਹੀਨਿਆਂ ਤੋਂ ਲਟਕੀਆਂ ਹੋਈਆਂ ਸਨ। ਦੋਸ਼ ਹੈ ਕਿ ਕਈ ਅਜਿਹੀਆਂ ਫਾਈਲਾਂ ਨੂੰ ਵੀ ਕਲੀਅਰ ਕਰ ਦਿੱਤਾ ਗਿਆ, ਜਿਨ੍ਹਾਂ ’ਤੇ ਕਈ ਤਰ੍ਹਾਂ ਦੇ ਇਤਰਾਜ਼ ਲੱਗੇ ਹੋਏ ਸਨ ਅਤੇ ਉਨ੍ਹਾਂ ਨੂੰ ਦੂਰ ਤੱਕ ਨਹੀਂ ਕੀਤਾ ਗਿਆ ਸੀ। ਨਿਗਮ ਨਾਲ ਜੁੜੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਉਸ ਸਮੇਂ ਬਿਲਡਿੰਗ ਵਿਭਾਗ ਦੇ ਛੋਟੇ ਪੱਧਰ ਦੇ ਅਧਿਕਾਰੀ ਵੱਡੇ ਅਫਸਰਾਂ ਦੇ ਕੁਲੈਕਸ਼ਨ ਏਜੰਟ ਬਣੇ ਹੋਏ ਸਨ ਅਤੇ ਹਰ ਕੰਮ ਦੀ ਨਿਸ਼ਚਿਤ ਫ਼ੀਸ ਉੱਪਰ ਤੱਕ ਪਹੁੰਚਾਈ ਜਾਂਦੀ ਸੀ।
ਉਦੋਂ ਬਿਲਡਿੰਗ ਵਿਭਾਗ ’ਚ ਸਰਗਰਮ ਸਨ ਬਾਹਰੀ ਏਜੰਟ
ਕੁਝ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਅੰਦਰੂਨੀ ਤੋਂ ਇਲਾਵਾ ਬਾਹਰੀ ਏਜੰਟ ਵੀ ਸਰਗਰਮ ਸਨ। ਸਭ ਤੋਂ ਜ਼ਿਆਦਾ ਕੰਮ ਇਕ ਔਰਤ ਵਰਗੇ ਲੱਛਣਾਂ ਵਾਲੇ ਪ੍ਰਾਪਰਟੀ ਕਾਰੋਬਾਰੀ ਦੇ ਕੋਲ ਸੀ, ਜੋ ਇਸ ਸਮੇਂ ਪੈਟਰੋਲ ਪੰਪ ਦੇ ਨੇੜੇ ਆਫਿਸ ਤੋਂ ਆਪਣਾ ਸਾਰਾ ਕੰਮਕਾਜ ਸੰਚਾਲਿਤ ਕਰ ਰਿਹਾ ਹੈ। ਅਜਿਹੇ ਹੀ ਕਈ ਹੋਰ ਏਜੰਟ ਕਮਰਸ਼ੀਅਲ ਬਿਲਡਿੰਗਾਂ ਅਤੇ ਵੱਡੇ ਪਲਾਟਾਂ ਨਾਲ ਸਬੰਧਤ ਰੁਕੇ ਹੋਏ ਕੰਮ ਲੈ ਕੇ ਵੱਡੇ ਅਫਸਰਾਂ ਤੱਕ ਪਹੁੰਚਾਇਆ ਕਰਦੇ ਸਨ ਅਤੇ ਬਦਲੇ ਵਿਚ ਖੁੱਲ੍ਹਾ ਆਦਾਨ-ਪ੍ਰਦਾਨ ਮਾਡਲ ਟਾਊਨ ਦੇ ਇਕ ਹਾਊਸ ਵਿਚ ਹੋਇਆ ਕਰਦਾ ਸੀ।
ਮਈ ਮਹੀਨੇ ਦੇ ਬਾਅਦ ਬਿਲਡਿੰਗ ਮਹਿਕਮੇ ਦੇ ਕੰਮਕਾਜ ਵਿਚ ਬਿਲਕੁਲ ਹੀ ਠਹਿਰਾਅ ਆ ਗਿਆ ਅਤੇ ਸ਼ਾਇਦ ਹੀ ਇਨ੍ਹਾਂ 6 ਮਹੀਨਿਆਂ ਦੌਰਾਨ ਦਰਜਨ ਭਰ ਸੀ. ਐੱਲ. ਯੂ., ਵੱਡੇ ਨਕਸ਼ਿਆਂ ਅਤੇ ਕੰਪਲੀਸ਼ਨ ਆਦਿ ਨਾਲ ਸਬੰਧਤ ਫਾਈਲਾਂ ਪਾਸ ਹੋਈਆਂ ਹੋਣ।
ਇਹ ਵੀ ਪੜ੍ਹੋ : ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ
2 ਨਿਰਮਾਣਾਂ ਨੂੰ ਨਿਗਮ ਨੇ ਦਿੱਤਾ ਨੋਟਿਸ
ਇਨ੍ਹੀਂ ਦਿਨੀਂ ਜਲੰਧਰ ਨਿਗਮ ਦਾ ਬਿਲਡਿੰਗ ਮਹਿਕਮਾ ਨਾਜਾਇਜ਼ ਨਿਰਮਾਣਾਂ ਪ੍ਰਤੀ ਸਖ਼ਤੀ ਵਰਤ ਰਿਹਾ ਹੈ। ਨਿਗਮ ਟੀਮ ਨੇ ਬੁੱਧਵਾਰ ਸ਼ਹਿਨਾਈ ਪੈਲੇਸ ਰੋਡ ’ਤੇ ਇਕ ਚਾਈਲਡ ਕੇਅਰ ਹਸਪਤਾਲ ਦੇ ਪਿੱਛੇ ਬਣੇ ਕਮਰਿਆਂ ਨੂੰ ਨੋਟਿਸ ਜਾਰੀ ਕੀਤਾ ਅਤੇ ਨਕਸ਼ਾ ਆਦਿ ਤਲਬ ਕੀਤਾ। ਦੂਸਰੀ ਕਾਰਵਾਈ ਰੀਜੈਂਟ ਪਾਰਕ ਦੇ ਨੇੜੇ ਗੁਜਰਾਲ ਨਗਰ ਇਲਾਕੇ ਵਿਚ ਕੀਤੀ ਗਈ, ਜਿਥੇ ਇੰਪਾਇਰ ਹਵੇਲੀ ਦੇ ਸਾਹਮਣੇ ਇਕ ਪੁਰਾਣੀ ਬਿਲਡਿੰਗ ਦੇ ਅੰਦਰ ਨਵੀਆਂ ਦੁਕਾਨਾਂ ਤਿਆਰ ਕਰ ਲਈਆਂ ਗਈਆਂ ਸਨ। ਇਨ੍ਹਾਂ ਲਗਭਗ 10 ਦੁਕਾਨਾਂ ਨੂੰ ਨੋਟਿਸ ਜਾਰੀ ਕਰਕੇ ਦਸਤਾਵੇਜ਼ ਮੰਗੇ ਗਏ ਹਨ।
ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਹਿਕਾਰੀ ਖੰਡ ਮਿੱਲ ਭੋਗਪੁਰ ਨੂੰ ਚਾਲੂ ਸੀਜਨ ਦੌਰਾਨ ਨਾ ਚਲਾ ਸਕਣਾ ਸਰਕਾਰ ਦੀ ਨਕਾਮੀ: ਸੁਖਵਿੰਦਰ ਕੋਟਲੀ
NEXT STORY