ਜਲੰਧਰ, (ਗੁਲਸ਼ਨ)— ਸ਼ਨੀਵਾਰ ਸ਼ਾਮ ਜਲੰਧਰ ਤੋਂ ਕਪੂਰਥਲਾ ਵੱਲ ਜਾ ਰਹੇ ਇੰਜਣ ਦੀ ਲਪੇਟ 'ਚ ਆਉਣ ਨਾਲ ਇਕ ਰਿਟਾਇਰਡ ਫੌਜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਕੁਮਾਰ (72) ਪੁੱਤਰ ਰਤਨ ਚੰਦ ਵਾਸੀ ਕਬੀਰ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਏ. ਐੱਸ. ਆਈ. ਗੁਰਿੰੰਦਰ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਕਬੀਰ ਨਗਰ ਕੋਲ ਰੇਲਵੇ ਲਾਈਨਾਂ ਕ੍ਰਾਸ ਕਰ ਰਿਹਾ ਸੀ ਕਿ ਇੰਜਣ ਦੀ ਲਪੇਟ 'ਚ ਆ ਗਿਆ। ਇਸ ਸਬੰਧੀ ਪੁਲਸ ਵਲੋਂ ਕਾਰਵਾਈ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਜਾਵੇਗੀ।
ਜਲੰਧਰ : ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨਾਂ 'ਚੋਂ ਇਕ ਦੀ ਮੌਤ
NEXT STORY