ਨਵਾਂਸ਼ਹਿਰ- ਵਿਆਹ ਦਾ ਇਸ਼ਤਿਹਾਰ ਵੇਖ ਕੇ ਕੁੜੀ ਦਾ ਵਿਆਹ ਕਰਨ ਮਗਰੋਂ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਗਿਆ। ਦਰਅਸਲ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਇਸ਼ਤਿਹਾਰ ਦਿੱਤਾ ਸੀ ਕਿ ਵਿਆਹ ਲਈ 6.5 ਬੈਂਡ ਵਾਲੀ ਕੁੜੀ ਚਾਹੀਦੀ ਹੈ। ਨਵਾਂਸ਼ਹਿਰ ਦੇ ਇਕ ਪਰਿਵਾਰ ਦੇ ਸੰਪਰਕ ਕੀਤਾ। ਗੱਲ ਅੱਗੇ ਵਧੀ ਅਤੇ ਕੁਝ ਦਿਨਾਂ ਵਿਚ ਵਿਆਹ ਵੀ ਹੋ ਗਿਆ। ਇਸ ਦੇ ਬਾਅਦ ਨੌਜਵਾਨ ਕੁੜੀ ਨੂੰ ਪਰੇਸ਼ਾਨ ਕਰਨ ਲੱਗਾ ਕਿ ਵਿਦੇਸ਼ ਜਾਣਾ ਹੈ ਤਾਂ 10 ਲੱਖ ਰੁਪਏ ਆਪਣੇ ਘਰ ਤੋਂ ਲੈ ਕੇ ਆਵੇ। ਪੁਲਸ ਨੇ ਪਤੀ ਸਮੇਤ ਤਿੰਨ ਲੋਕਾਂ 'ਤੇ ਦਾਜ ਖ਼ਾਤਿਰ ਤਸੀਹੇ ਦੇਣ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਡਰਾਈਵਰ ਦੀ ਅੱਖ ਲੱਗਣ ਕਾਰਨ ਪਰਿਵਾਰ 'ਚ ਵਿਛੇ ਸੱਥਰ, ਫਿਲੌਰ ਵਿਖੇ ਭਿਆਨਕ ਹਾਦਸੇ ਨੇ ਲਈਆਂ 2 ਜਾਨਾਂ
ਪਿੰਡ ਦੁਧਾਲਾ ਦੀ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਅੰਮ੍ਰਿਤਸਰ ਦੇ ਗੁਰੂ ਹਰਕ੍ਰਿਸ਼ਨ ਨਗਰ ਵਾਸੀ ਗੁਰਿੰਦਰ ਸਿੰਘ ਨਾਲ ਹੋਇਆ ਸੀ। ਕੁੜੀ ਨੇ ਆਈਲੈੱਟਸ ਕੀਤੀ ਹੋਈ ਸੀ, ਜਿਸ ਵਿਚ ਉਸ ਦੇ 6.5 ਬੈਂਡ ਆਏ ਸਨ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਦਾਜ ਵਿਚ ਕਾਰ ਲੈ ਕੇ ਆਉਣ ਦੀ ਮੰਗ ਕੀਤੀ। ਫਰਵਰੀ ਵਿਚ ਪਠਾਨਕੋਟ ਵਿਚ ਉਸ ਦੀ ਫਾਈਲ ਲਗਵਾਈ। ਇਸ ਦੇ ਬਾਅਦ ਉਨ੍ਹਾਂ ਨੇ ਉਨ੍ਹਾਂ ਲਈ ਆਫ਼ਰ ਲੇਟਰ ਮੰਗਵਾ ਕੇ ਕੁਝ ਫ਼ੀਸ ਜਮ੍ਹਾ ਕਰਵਾ ਦਿੱਤੀ। ਸਹੁਰੇ ਪਰਿਵਾਰ ਨੇ ਵਿਦੇਸ਼ ਭੇਜਣ ਨੂੰ 10 ਲੱਖ ਮੰਗੇ ਅਤੇ ਕਹਿਣ ਲੱਗੇ ਕਿ ਪੈਸੇ ਨਾ ਦਿੱਤੇ ਤਾਂ ਫਾਈਲ ਅੱਗੇ ਨਹੀਂ ਜਾਵੇਗੀ। ਪਿਤਾ ਨੇ 50 ਹਜ਼ਾਰ ਦਿੱਤੇ। ਪਤੀ ਨੇ ਘਰੋਂ ਕੱਢ ਦਿੱਤਾ ਅਤੇ ਵੀਜ਼ਾ ਫਾਈਲ ਵੀ ਰੁਕਵਾ ਦਿੱਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ: ਸ੍ਰੀ ਕੀਰਤਪੁਰ ਸਾਹਿਬ ਨੇੜੇ ਟਰੇਨ ਦੀ ਲਪੇਟ 'ਚ ਆਉਣ ਕਾਰਨ 3 ਬੱਚਿਆਂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਡਰਾਈਵਰ ਦੀ ਅੱਖ ਲੱਗਣ ਕਾਰਨ ਪਰਿਵਾਰ 'ਚ ਵਿਛੇ ਸੱਥਰ, ਫਿਲੌਰ ਵਿਖੇ ਭਿਆਨਕ ਹਾਦਸੇ ਨੇ ਲਈਆਂ 2 ਜਾਨਾਂ
NEXT STORY