ਜਲੰਧਰ (ਵਰੁਣ)- ਕੈਨੇਡਾ ਭੇਜਣ ਦੇ ਨਾਂ 'ਤੇ 3.47 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਅਰੋੜਾ ਪ੍ਰਾਈਮ ਟਾਵਰ ਸਥਿਤ ਵੀ.ਵੀ. ਓਵਰਸੀਜ਼ ਦੇ ਏਜੰਟ ਅਮਨ ਸਿੰਘ ਖਿਲਾਫ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ 2020 ਤੋਂ ਪੀੜਤ ਨੂੰ ਝਾਂਸਾ ਦੇ ਰਿਹਾ ਸੀ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਨ ਸਿੰਘ ਵਾਸੀ ਨਰਾਇਣਗੜ੍ਹ, ਅੰਬਾਲਾ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਵੀ.ਵੀ. ਓਵਰਸੀਜ਼ ਨਾਲ ਸੰਪਰਕ ਕੀਤਾ ਸੀ। ਉਸ ਨੇ ਉਸ ਨੂੰ 2020 ’ਚ ਆਪਣੇ ਦਫਤਰ ਅਰੋੜਾ ਪ੍ਰਾਈਮ ਟਾਵਰ ’ਚ ਬੁਲਾਇਆ। ਉਥੇ ਉਸ ਨੂੰ ਮਿਲੇ ਲੁਧਿਆਣਾ ਦੇ ਰਹਿਣ ਵਾਲੇ ਸਾਹਿਲ ਘਈ ਨੇ ਉਸ ਨੂੰ ਜਲਦੀ ਹੀ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ। ਪਹਿਲਾਂ ਉਸ ਕੋਲੋਂ ਰਜਿਸਟਰੀ ਕਰਵਾਉਣ ਲਈ 32 ਹਜ਼ਾਰ ਰੁਪਏ ਲਏ ਗਏ ਤੇ ਬਾਅਦ ’ਚ ਉਸ ਨੂੰ ਮੈਡੀਕਲ ਕਰਵਾਉਣ ਲਈ ਚੰਡੀਗੜ੍ਹ ਭੇਜ ਦਿੱਤਾ।
ਇਹ ਵੀ ਪੜ੍ਹੋ- ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਟਲ 'ਚ ਬੁਲਾ ਕੇ ਜਬਰ-ਜਨਾਹ ਕਰਨ ਵਾਲੇ ਏਜੰਟ ਦਾ ਮਾਮਲਾ
ਕੁਝ ਦਿਨਾਂ ਬਾਅਦ ਰਾਹੁਲ ਘਈ ਨੇ ਕਾਲਜ ’ਚ ਦਾਖ਼ਲਾ ਲੈਣ ਲਈ 90 ਹਜ਼ਾਰ ਰੁਪਏ ਲੈ ਲਏ ਤੇ ਬਾਅਦ ’ਚ ਕੋਈ ਹੋਰ ਬਹਾਨਾ ਬਣਾ ਕੇ 50 ਹਜ਼ਾਰ ਰੁਪਏ ਹੋਰ ਬੈਂਕ ਵਿੱਚ ਟਰਾਂਸਫਰ ਕਰਵਾ ਲਏ। ਅਮਨ ਸਿੰਘ ਦਾ ਕਹਿਣਾ ਹੈ ਕਿ ਹੌਲੀ-ਹੌਲੀ ਏਜੰਟ ਸਾਹਿਲ ਘਈ ਨੇ ਉਸ ਤੋਂ 3.47 ਲੱਖ ਰੁਪਏ ਲੈ ਲਏ। ਇਸ ਸਮੇਂ ਦੌਰਾਨ, ਕੋਵਿਡ ਕਾਰਨ ਲਾਕਡਾਊਨ ਸੀ ਪਰ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਲਾਕਡਾਊਨ ਤੋਂ ਬਾਅਦ ਉਨ੍ਹਾਂ ਦਾ ਕੰਮ ਕੀਤਾ ਜਾਵੇਗਾ।
ਅਮਨ ਨੇ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਜਦੋਂ ਦਫ਼ਤਰ ਖੁੱਲ੍ਹਿਆ ਤਾਂ ਉਹ ਮੁੜ ਸਾਹਿਲ ਘਈ ਦੇ ਦਫ਼ਤਰ ਗਿਆ ਪਰ ਉਸ ਨੇ ਸਹੀ ਢੰਗ ਨਾਲ ਗੱਲ ਨਹੀਂ ਕੀਤੀ ਅਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਸਾਹਿਲ ਘਈ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ''ਹੈਲੋ ! ਤੁਹਾਡੇ ਪੁੱਤ ਨੂੰ ਜਬਰ-ਜਨਾਹ ਦੇ ਮਾਮਲੇ 'ਚ ਕੈਨੇਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਹੈਲੋ ! ਤੁਹਾਡੇ ਪੁੱਤ ਨੂੰ ਜਬਰ-ਜਨਾਹ ਦੇ ਮਾਮਲੇ 'ਚ ਕੈਨੇਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ...'
NEXT STORY