ਗੜ੍ਹਸ਼ੰਕਰ/ਮਾਹਿਲਪੁਰ (ਭਾਰਦਵਾਜ/ਜਸਵੀਰ)-ਮਾਹਿਲਪੁਰ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 13 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਏਜੰਟ ਖ਼ਿਲਾਫ਼ ਧਾਰਾ 406,420 ਆਈ. ਪੀ. ਸੀ. ਅਤੇ ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕੀਤਾ ਹੈ। ਸੁਖਜੀਤ ਪੁਰੀ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 4, ਤਾਰਾ ਚਕੰਡੀ ਚੌਧਰੀਆਂ ਦਾ ਮੁਹੱਲਾ, ਕੁਰਾਲੀ ਜ਼ਿਲ੍ਹਾ ਐੱਸ. ਏ. ਐੱਸ. ਨਗਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 31 ਜਨਵਰੀ 2025 ਨੂੰ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਉਸ ਦੀ ਸਾਲੇਹਾਰ ਰੀਤੂ ਪਤਨੀ ਮੰਗਤ ਰਾਮ, ਜੋਕਿ ਮਾਹਿਲਪੁਰ ਵਿਖੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਉਸ ਨੇ ਮੇਰੇ ਲੜਕੇ ਅਰਸ਼ਦੀਪ ਸਿੰਘ ਨੂੰ ਇੰਗਲੈਂਡ ਭੇਜਣ ਵਾਸਤੇ ਸੰਦੀਪ ਕੌਰ ਉਰਫ਼ ਸੋਨੀਆ ਨਾਂ ਦੀ ਲੜਕੀ ਨਾਲ ਜਨਵਰੀ 2024 ਵਿਚ ਮਿਲਾਇਆ ਸੀ ਅਤੇ ਉਸ ਨੇ ਅਰਸ਼ਦੀਪ ਸਿੰਘ ਨੂੰ ਇੰਗਲੈਂਡ ਭੇਜਣ ਲਈ 22 ਲੱਖ ਰੁਪਏ ਮੰਗੇ ਸਨ।
ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਨਦੀ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ
ਸੁਖਜੀਤ ਪੁਰੀ ਨੇ ਦੱਸਿਆ ਕਿ ਉਨ੍ਹਾਂ ਸੰਦੀਪ ਕੌਰ ਉਰਫ਼ ਸੋਨੀਆ ਨੂੰ 28 ਜਨਵਰੀ 2024 ਨੂੰ 2 ਲੱਖ ਰੁਪਏ, 24 ਮਾਰਚ 2024 ਨੂੰ 5 ਲੱਖ ਰੁਪਏ, 15 ਜੂਨ 2024 ਨੂੰ 3 ਲੱਖ ਰੁਪਏ ਅਤੇ 28 ਅਗਸਤ 2024 ਨੂੰ 3 ਲੱਖ ਰੁਪਏ ਦੇ ਚੈੱਕ ਦਿਤੇ ਸਨ। ਜਿਨ੍ਹਾਂ ਨੂੰ ਉਸ ਨੇ ਐੱਚ. ਡੀ. ਐੱਫ਼. ਸੀ. ਬੈਂਕ ਸੈਲਾ ਖੁਰਦ ’ਚੋਂ ਕੁੱਲ੍ਹ 13 ਲੱਖ ਰੁਪਏ ਕੱਢਵਾ ਲਏ ਸਨ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਸ ਨੇ ਅਰਸ਼ਦੀਪ ਸਿੰਘ ਦਾ ਵੀਜ਼ਾ ਨਹੀਂ ਲਗਵਾਇਆ ਅਤੇ ਪੈਸੇ ਵਾਪਸ ਮੰਗਣ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਉਨ੍ਹਾਂ ਮੰਗ ਕੀਤੀ ਸੀ ਕਿ ਉਕਤ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ 13 ਲੱਖ ਰੁਪਏ ਵਾਪਸ ਦਿਵਾਏ ਜਾਣ। ਇਸ ਦਰਖ਼ਾਸਤ ਦੀ ਜਾਂਚ ਡੀ. ਐੱਸ. ਪੀ. ਚੱਬੇਵਾਲ ਵੱਲੋਂ ਕਰਨ ਦੇ ਬਾਅਦ ਇਸ ਦੀ ਰਿਪੋਰਟ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਕੀਤੀ ਗਈ ਸੀ। ਜਿਸ ’ਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਥਾਣਾ ਮਾਹਿਲਪੁਰ ਵਿਖੇ ਕੇਸ ਦਰਜ ਕਰਨ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟ੍ਰੇਨਾਂ ਦੀ ਦੇਰੀ ਬਣ ਰਹੀ ਪ੍ਰੇਸ਼ਾਨੀ: ਵੈਸ਼ਨੋ ਦੇਵੀ ਸਮਰ ਸਪੈਸ਼ਲ 3 ਘੰਟੇ ਦੇਰੀ ਨਾਲ ਪੁੱਜੀ
NEXT STORY