ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਭੈਣ ਪ੍ਰਿਅੰਕਾ ਚੋਪੜਾ ਦੀ ਫਿਲਮ ‘Heads of State’ ਦੀ ਸਕ੍ਰੀਨਿੰਗ ਦੌਰਾਨ ਆਪਣੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਲੈ ਕੇ ਦਿਲਚਸਪ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਲੋਕ ਅਕਸਰ ਰਾਘਵ ਨੂੰ ਦੇਖ ਕੇ ਕਹਿੰਦੇ ਹਨ ਕਿ "ਉਨ੍ਹਾਂ ਨੂੰ ਤਾਂ ਫਿਲਮਾਂ ਵਿੱਚ ਹੋਣਾ ਚਾਹੀਦਾ ਹੈ!"
ਇਹ ਵੀ ਪੜ੍ਹੋ: 'ਰਾਮ ਤੇਰੀ ਗੰਗਾ ਮੈਲੀ' ਅਦਾਕਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਨਹੀਂ ਦੇ ਕੇ ਸਕੇਗੀ ਅੰਤਿਮ ਵਿਦਾਈ
ਪਰਿਣੀਤੀ ਨੇ ਦੱਸਿਆ ਕਿ ਰਾਘਵ ਦੀ ਸ਼ਖਸੀਅਤ ਅਤੇ ਚਿਹਰਾ ਇੰਨਾ ਪ੍ਰਭਾਵਸ਼ਾਲੀ ਹੈ ਕਿ ਲੋਕ ਉਨ੍ਹਾਂ ਨੂੰ ਐਕਟਰ ਬਣਨ ਦੀ ਸਲਾਹ ਦਿੰਦੇ ਹਨ। ਪਰ ਉਨ੍ਹਾਂ ਖੁਦ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਰਾਘਵ ਦਾ ਮਨ ਫਿਲਮਾਂ ਵਿੱਚ ਨਹੀਂ, ਸਿਆਸਤ ਵਿੱਚ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਭਾਰਤ 'ਚ ਮੁੜ Ban ਹੋਏ ਪਾਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ
ਉਨ੍ਹਾਂ ਕਿਹਾ, “ਉਹ ਬਹੁਤ ਦੇਸ਼ਭਗਤ ਹਨ ਅਤੇ ਉਹ ਸਦਾ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹਨਾਂ ਦੀ ਅਸਲੀ ਪਛਾਣ ਸਿਆਸਤ ਹੈ, ਅਤੇ ਉਹ ਉਸੇ ਰਾਹ 'ਤੇ ਚੱਲਣ ਵਾਲੇ ਹਨ। ਇਸ ਲਈ ਉਹ ਅਕਸਰ ਕਹਿੰਦੇ ਹਨ, ‘ਤੁਸੀਂ ਆਪਣਾ ਕੰਮ ਕਰੋ ਅਤੇ ਮੈਂ ਆਪਣਾ ਕੰਮ ਕਰਾਂਗਾ, ਇਹ ਬਹੁਤ ਸਪੱਸ਼ਟ ਹੈ।” ਇਸ ਤਰ੍ਹਾਂ, ਪਰਿਣੀਤੀ ਨੇ ਇਹ ਅਟਕਲਾਂ ਖ਼ਾਰਜ ਕਰ ਦਿੱਤੀਆਂ ਕਿ ਰਾਘਵ ਚੱਢਾ ਰਾਜਨੀਤੀ ਛੱਡ ਕੇ ਫਿਲਮਾਂ ਵਿੱਚ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਅਕਸਰ ਫਿਲਮੀ ਆਫ਼ਰ ਮਿਲਦੇ ਹਨ, ਪਰ ਉਹ ਆਪਣੀ ਰਾਜਨੀਤਕ ਜ਼ਿੰਮੇਵਾਰੀ ਨੂੰ ਪਹਿਲ ਦਿੰਦੇ ਹਨ।
ਇਹ ਵੀ ਪੜ੍ਹੋ: ਵਿਆਹ ਦਾ ਵਾਅਦਾ ਕਰ ਬਣਾਏ ਸਬੰਧ! 'ਰਾਜ਼ੀ ਬੋਲ ਜਾ' ਫੇਮ Actress ਨੇ ਅਦਾਕਾਰ ਉੱਤਰ ਕੁਮਾਰ ਨੇ ਲਾਏ ਗੰਭੀਰ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਲਈ ਆਫ਼ਤ ਬਣਿਆ ਮੀਂਹ ! ਗੋਡਿਆਂ ਤੱਕ ਆਇਆ ਪਾਣੀ, ਸਿਰ 'ਤੇ ਬਸਤੇ ਰੱਖ ਜਾ ਰਹੇ ਸਕੂਲ
NEXT STORY