ਜਲੰਧਰ, (ਰਾਜੇਸ਼)– ਸ਼ਰਾਬ ਠੇਕੇਦਾਰ ਤੋਂ ਸ਼ਰਾਬ ਸਮੱਗਲਰ ਬਣਿਆ ਫਿਲੌਰ ਦੇ ਅਪਰਾ ਇਲਾਕੇ ਵਿਚ ਸ਼ਰਾਬ ਦੇ ਠੇਕੇ ਚਲਾਉਣ ਵਾਲਾ ਸ਼ਰਾਬ ਸਮੱਗਲਰ ਪੁਲਸ ਵਲੋਂ ਮਾਮਲਾ ਦਰਜ ਹੋਣ ਤੋਂ ਬਾਅਦ ਵਿਦੇਸ਼ ਭੱਜਣ ਦੀ ਫਿਰਾਕ ’ਚ ਹੈ। ਜਿਸ ਦੇ ਵਿਦੇਸ਼ ਭੱਜਣ ਦੇ ਸ਼ੱਕ ਤੋਂ ਬਾਅਦ ਥਾਣਾ ਨੰ. 8 ਦੀ ਪੁਲਸ ਵੀ ਅਲਰਟ ਹੋ ਗਈ ਹੈ। ਪੁਲਸ ਨੇ ਸ਼ਰਾਬ ਸਮੱਗਲਰ ਗੌਰਵ ਚੱਢਾ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰਬਰ 8 ਦੀ ਇੰਚਾਰਜ ਹਿਨਾ ਗੁਪਤਾ ਨੇ ਦੱਸਿਆ ਕਿ ਗੌਰਵ ਚੱਢਾ, ਅਭੀ ਅਤੇ ਰਾਜਵੀਰ ਸੋਢੀ ਲਾਲ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਜਾਵੇਗੀ, ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਹਿਨਾ ਗੁਪਤਾ ਨੇ ਦੱਸਿਆ ਕਿ ਗੌਰਵ ਚੱਢਾ ਘਰ ਤੋਂ ਫਰਾਰ ਹੈ। ਗੌਰਵ ਅਤੇ ਉਸਦੇ ਸਾਥੀਆਂ ਦਾ ਲੁੱਕ ਆਊਟ ਨੋਟਿਸ ਜਾਰੀ ਹੋਵੇਗਾ ਤਾਂ ਜੋ ਉਹ ਵਿਦੇਸ਼ ਨਾ ਭੱਜ ਜਾਣ। ਥਾਣਾ ਨੰਬਰ 8 ਦੀ ਪੁਲਸ ਨੇ ਅੱਜ ਗੌਰਵ ਚੱਢਾ ਪੁੱਤਰ ਰਤਨ ਲਾਲ ਚੱਢਾ ਦੇ ਨਿਵਾਸ 288 ਅਰਬਨ ਅਸਟੇਟ ਫੇਸ-2 ਘਰ ਵਿਚ ਛਾਪੇਮਾਰੀ ਕੀਤੀ ਪਰ ਉਹ ਉਥੇ ਨਹੀਂ ਮਿਲਿਆ। ਪੁਲਸ ਨੇ ਬੀਤੇ ਦਿਨੀਂ ਗੌਰਵ ਚੱਢਾ ਦੀ ਨਾਜਾਇਜ਼ 400 ਪੇਟੀਅਾਂ ਸ਼ਰਾਬ ਦੀ ਖੇਪ ਬਰਾਮਦ ਕੀਤੀ ਸੀ, ਜਿਸ ’ਤੇ ਪੁਲਸ ਨੇ ਗੌਰਵ ਚੱਢਾ, ਅਭੀ, ਸੋਢੀ ਲਾਲ ਖਿਲਾਫ ਮਾਮਲਾ ਦਰਜ ਕੀਤਾ ਸੀ।
ਮੋਬਾਇਲ ਡਿਟੇਲ ਖੋਲ੍ਹੇਗੀ ਰਾਜ਼
ਸ਼ਰਾਬ ਠੇਕੇਦਾਰ ਤੋਂ ਸ਼ਰਾਬ ਸਮੱਗਲਿੰਗ ਕਰਨ ਵਾਲੇ ਗੌਰਵ ਚੱਢਾ ਅਤੇ ਉਸਦੇ ਸਾਥੀਅਾਂ ਦੀ ਮੋਬਾਇਲ ਡਿਟੇਲ ਪੁਲਸ ਕੱਢਵਾ ਰਹੀ ਹੈ, ਜਿਸ ਨਾਲ ਸ਼ਰਾਬ ਸਮੱਗਲਿੰਗ ਕਰਨ ਵਾਲਿਆਂ ਦੇ ਨੰਬਰ ਪੁਲਸ ਸਾਹਮਣੇ ਆਉਣਗੇ। ਪੁਲਸ ਮੋਬਾਇਲ ਨੰਬਰਾਂ ਦੇ ਆਧਾਰ 'ਤੇ ਕਈ ਵੱਡੇ ਖੁਲਾਸੇ ਕਰਨ ਦੀ ਫਿਰਾਕ ਵਿਚ ਹੈ।
15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਮਾਮਲਾ ਦਰਜ
NEXT STORY