ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਇਕ ਪਿੰਡ ਦੀ ਸਕੂਲ ਗਈ ਨਾਬਾਲਗ ਕੁੜੀ ਨੂੰ ਵਰਗਲਾ ਕੇ ਲਿਜਾਣ 'ਤੇ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੂੰਸਾਰ ਤਲਵਾੜਾ ਪੁਲਸ ਨੂੰ ਦਿੱਤੀ ਆਪਣੀ ਲਿਖਤ ਸ਼ਿਕਾਇਤ ਰਾਹੀਂ ਬਲਾਕ ਤਲਵਾੜਾ ਦੇ ਇਕ ਪਿੰਡ 'ਚ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਹੈ ਕਿ ਮੇਰੀਆਂ ਤਿੰਨ ਕੁੜੀਆਂ ਹਨ, ਜੋ ਸਵੇਰੇ ਸਕੂਲ ਗਈਆਂ ਦੋ ਕੁੜੀਆਂ ਤਾਂ ਸਕੂਲ ਛੁੱਟੀ ਤੋਂ ਬਾਅਦ ਘਰ ਵਾਪਸ ਆ ਗਈਆਂ ਪਰ ਇਕ ਕੁੜੀ ਘਰ ਵਾਪਸ ਨਹੀਂ ਆਈ। ਉਸ ਨੇ ਅੱਗੇ ਦਸਿਆ ਕਿ ਮੈਨੂੰ ਛੱਕ ਹੈ ਕਿ ਨਾਮਾਲੂਮ ਕੋਈ ਵਿਅਕਤੀ ਉਸ ਨੂੰ ਵਰਗਲਾ ਕੇ ਲੈ ਗਿਆ ਹੈ। ਤਲਵਾੜਾ ਪੁਲਸ ਨੇ ਨਾਮਾਲੂਮ ਵਿਕਅਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਸ਼ਹੂਰ ਕੰਪਨੀਆਂ ਦੇ ਡਾਇਰੈਕਟਰਾਂ ਖ਼ਿਲਾਫ਼ FIR ਦਰਜ, ਪੂਰਾ ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ ਰਫ਼ਤਾਰ ਕਾਰ ਹਾਦਸੇ ਵਿਚ ਵਿਅਕਤੀ ਦੀ ਦਰਦਨਾਕ ਮੌਤ
NEXT STORY