ਜਲੰਧਰ (ਮ੍ਰਿਦੁਲ)-ਬਸਤੀ ਗੁਜ਼ਾਂ 'ਚ ਇਕ ਨਾਬਾਲਗ ਲੜਕੀ ਨੂੰ ਬਹਿਲਾ-ਫੁਸਲਾ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਦੋਸ਼ੀ ਰਾਜ ਕੁਮਾਰ ਨੂੰ ਉਸ ਦੇ ਘਰ ਤੋਂ ਹੀ ਕਾਬੂ ਕੀਤਾ ਗਿਆ ਹੈ। ਸਬ ਇੰਸ. ਜੋਗਿੰਦਰ ਕੌਰ ਨੇ ਦੱਸਿਆ ਕਿ ਬਸਤੀ ਗੁਜ਼ਾਂ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੇ ਬਿਆਨ ਦਿੱਤੇ ਹਨ ਕਿ ਗੋਬਿੰਦ ਨਗਰ ਦੇ ਰਹਿਣ ਵਾਲਾ ਰਾਜ ਕੁਮਾਰ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ-ਫੁਸਲਾ ਕੇ ਕਿਸੇ ਅਣਜਾਣ ਜਗ੍ਹਾ ਲੈ ਗਿਆ, ਜਿੱਥੇ ਉਸ ਨੇ ਕਈ ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ 'ਚ ਦੋਸ਼ੀ ਫਰਾਰ ਹੋ ਗਿਆ। ਜਿਸ ਤੋਂ ਬਾਅਦ ਘਰ ਵਾਲਿਆਂ ਦੀ ਮਦਦ ਨਾਲ ਉਸ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਰਾਜ ਕੁਮਾਰ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਏਅਰ ਸਟ੍ਰਾਈਕ 'ਤੇ ਸਿੱਧੂ ਦੇ ਦਿੱਤੇ ਬਿਆਨ ਦਾ ਤਰੁਣ ਚੁੱਘ ਨੇ ਦਿੱਤਾ ਜਵਾਬ
NEXT STORY