ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਥਾਣਾ ਸ਼ਿਕੋਹਾਬਾਦ ਖੇਤਰ 'ਚ 10 ਸਾਲਾ ਕੁੜੀ ਨਾਲ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਵਲੋਂ ਕੀਤੇ ਗਏ ਜਬਰ ਜ਼ਿਨਾਹ ਮਾਮਲੇ 'ਚ ਪ੍ਰਾਪਤ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸੋਮਵਾਰ ਨੂੰ ਮਾਮਲਾ ਦਰਜ ਕਰ ਲਿਆ। ਸ਼ਿਕੋਹਾਬਾਦ ਥਾਣਾ ਖੇਤਰ ਵਾਸੀ ਇਕ ਔਰਤ ਵਲੋਂ ਥਾਣੇ ਪਹੁੰਚ ਕੇ ਆਪਣੀ 10 ਸਾਲਾ ਧੀ ਨਾਲ ਗੁਆਂਢੀ ਦੇ ਨੌਜਵਾਨ ਵਲੋਂ ਡਰਾ ਧਮਕਾ ਕੇ ਜਬਰ ਜ਼ਿਨਾਹ ਕਰਨ ਦੀ ਰਿਪੋਰਟ ਦਰਜ ਕਰਵਾਈ ਗਈ। ਪੀੜਤ ਕੁੜੀ ਦੀ ਮਾਂ ਵਲੋਂ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਐਤਵਾਰ ਸ਼ਾਮ ਗੁਆਂਢ 'ਚ ਕਿਸੇ ਕੰਮ ਕਰ ਕੇ ਗਈ ਸੀ, ਉਦੋਂ ਰਸਤੇ 'ਚ ਗੁਆਂਢ ਦਾ ਹੀ ਨੌਜਵਾਨ ਸ਼ਹਿਜਾਦ (25) ਜ਼ਬਰਦਸਤੀ ਫੜ ਕੇ ਧਮਕਾਉਂਦੇ ਹੋਏ ਉਸ ਨੂੰ ਆਪਣੇ ਖੇਤ 'ਚ ਲੈ ਗਿਆ।
ਖੇਤ 'ਚ ਲਿਜਾ ਕੇ ਉਸ ਨਾਲ ਸ਼ਹਿਜਾਦ ਨੇ ਜਬਰ ਜ਼ਿਨਾਹ ਕੀਤਾ। ਉਸ ਵਲੋਂ ਚੀਕਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਜਦੋਂ ਉਸ ਦੀ ਧੀ ਘਰ ਪਹੁੰਚੀ ਤਾਂ ਉਸ ਨੇ ਆਪਣੇ ਨਾਲ ਹੋਏ ਜਬਰ ਜ਼ਿਨਾਹ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਪੁਲਸ ਨੇ ਸੋਮਵਾਰ ਨੂੰ ਸ਼ਿਕਾਇਤ ਦੇ ਆਧਾਰ 'ਤੇ ਰਿਪੋਰਟ ਦਰਜ ਕਰ ਕੇ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰੀ ਬਾਰਿਸ਼ ਨੇ ਮਚਾਈ ਤਬਾਹੀ, ਮੈਟਰੋ ਸੇਵਾ ਹੋਈ ਠੱਪ, ਪੰਪ ਲਾ ਕੇ ਕੱਢਿਆ ਜਾ ਰਿਹਾ ਪਾਣੀ
NEXT STORY