ਫਗਵਾੜਾ (ਹਰਜੋਤ)— ਸਰਾਫਾ ਬਾਜ਼ਾਰ 'ਚ ਇਕ ਸੋਨੇ ਦੇ ਗਹਿਣੇ ਬਣਾਉਣ ਵਾਲੇ ਬੰਗਾਲੀ ਕਾਰੀਗਰ ਦੀ ਕੱਨਪੰਟੀ 'ਤੇ ਪਿਸਤੌਲ ਤਾਣ ਕੇ ਕਰੀਬ ਅੱਧਾ ਕਿਲੋ ਸੋਨਾ ਅਤੇ ਤਿੰਨ ਮੋਬਾਇਲ ਫੋਨ ਲੈ ਕੇ ਜਾਣ ਦੇ ਮਾਮਲੇ 'ਚ ਕਰੀਬ 48 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਹਨ। ਪੁਲਸ ਦੀ ਕਾਰਵਾਈ ਸਿਰਫ ਸੀ. ਸੀ. ਟੀ. ਵੀ. ਕੈਮਰਿਆਂ ਤੱਕ ਹੀ ਸੀਮਿਤ ਜਾਪ ਰਹੀ ਹੈ।
ਭਾਵੇਂ ਬੀਤੀ ਰਾਤ ਇਸ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੁਲੀਸ ਨੇ ਕਾਫੀ ਸਰਗਰਮੀ ਦਿਖਾਈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਇਸ ਦੀ ਜਾਂਚ ਪੜਤਾਲ ਕਰਨ ਲਈ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਪੁਲੀਸ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਾਫੀ ਹੱਦ ਤੱਕ ਸਾਫ ਚੇਹਰਿਆਂ ਦੀਆਂ ਤਸਵੀਰਾਂ ਤਾਂ ਮਿਲ ਗਈਆਂ ਸਨ ਪਰ ਇਨ੍ਹਾਂ ਤੱਕ ਪੁੱਜਣ 'ਚ ਅਜੇ ਤੱਕ ਪੁਲੀਸ ਅਸਫਲ ਹੀ ਨਜ਼ਰ ਆ ਰਹੀ ਹੈ।
ਵਰਨਣਯੋਗ ਹੈ ਕਿ 3 ਜਨਵਰੀ ਨੂੰ ਸਰਾਫਾ ਬਾਜ਼ਾਰ 'ਚ ਤੀਸਰੀ ਮੰਜ਼ਿਲ 'ਤੇ ਸਥਿਤ ਬਿਧੁੱਤ ਡੋਗਰਾ ਜੋ ਕਿ ਬੰਗਾਲੀ ਕਾਰੀਗਾਰ ਹੈ ਆਪਣੀ ਦੁਕਾਨ ਦੀ ਤੀਸਰੀ ਮੰਜ਼ਿਲ 'ਤੇ ਬੈਠਾ ਸੀ ਅੇਤ ਆਪਣਾ ਕੰਮਕਾਜ਼ ਕਰ ਰਿਹਾ ਸੀ ਤਾਂ ਏਨ੍ਹੀ ਦੇਰ ਨੂੰ ਚਾਰ ਨਕਾਬਪੋਸ਼ ਲੁਟੇਰੇ ਆਏ ਜਿਨ੍ਹਾਂ 'ਚੋਂ ਤਿੰਨ ਕੋਲ ਰਿਵਾਲਵਰ ਸਨ ਤੇ ਇੱਕ ਕੋਲ ਕਿਰਪਾਨ ਸੀ ਨੇ ਆਉਂਦਿਆਂ ਰਿਵਾਲਵਰ ਉਸ ਦੀ ਕੱਨਪੰਟੀ 'ਤੇ ਤਾਣ ਦਿੱਤੀ ਅਤੇ ਉੱਥੇ ਪਿਆ ਕਰੀਬ ਅੱਧਾ ਕਿਲੋ ਸੋਨਾ ਜਿਸ ਦੀ ਕੀਮਤ 20 ਲੱਖ ਰੁਪਏ ਬਣਦੀ ਹੈ ਲੈ ਕੇ ਫਰਾਰ ਹੋ ਗਏ ਸਨ।
ਡੀ. ਐੱਮ. ਯੂ. ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY