ਜਲੰਧਰ (ਸੁਨੀਲ)–ਦਿਹਾਤੀ ਅਤੇ ਕਮਿਸ਼ਨਰੇਟ ਦੇ ਇਲਾਕਿਆਂ ਵਿਚ ਚੋਰਾਂ ਨੇ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਦੇ ਘਰ, ਦੁਕਾਨ ਜਾਂ ਫੈਕਟਰੀ ਵਿਚ ਦਾਖ਼ਲ ਹੋ ਕੇ ਉਹ ਸਾਮਾਨ ਚੋਰੀ ਕਰ ਕੇ ਲੈ ਜਾਂਦੇ ਹਨ ਅਤੇ ਪੁਲਸ ਹੱਥ ’ਤੇ ਹੱਥ ਧਰੀ ਬੈਠੀ ਹੋਈ ਹੈ। ਥਾਣਾ ਮਕਸੂਦਾਂ ਅਧੀਨ ਪੈਂਦੇ ਧੋਗੜੀ ਰੋਡ ’ਤੇ ਪਿੰਡ ਰਾਓਵਾਲੀ ਵਿਚ ਸਥਿਤ ਇਕ ਫੈਕਟਰੀ ਦੀ ਕੰਧ ਟੱਪ ਕੇ ਚੋਰਾਂ ਨੇ ਅੰਦਰ ਦਾਖ਼ਲ ਹੋ ਕੇ ਸਾਮਾਨ ਚੋਰੀ ਕਰ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਚੋਰੀ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਅਤੇ ਐੱਸ. ਐੱਚ. ਓ. ਬਿਕਰਮ ਸਿੰਘ ਅਤੇ ਏ. ਐੱਸ. ਆਈ. ਸੁਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਟ੍ਰੈਫਿਕ ਨਾਲ ਨਜਿੱਠਣ ਲਈ ਨਵੀਂ ਪਹਿਲ, ਹੁਣ ਮਾਲ, ਦਫ਼ਤਰ ਤੇ ਅਦਾਰੇ ਖੋਲ੍ਹਣ ਲਈ ਪੁਲਸ ਤੋਂ ਲੈਣੀ ਪਵੇਗੀ NOC
ਜਾਣਕਾਰੀ ਦਿੰਦਿਆਂ ਫੈਕਟਰੀ ਪੀ. ਐੱਨ. ਕੇ. ਸਟੀਲ ਦੇ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ੈੱਡ ਬਣਾਉਣ ਦਾ ਕੰਮ ਕਰਦੇ ਹਨ ਅਤੇ ਜਲੰਧਰ ਅਤੇ ਬਾਹਰ ਕਈ ਸਾਈਟਾਂ ’ਤੇ ਉਨ੍ਹਾਂ ਦਾ ਕੰਮ ਚੱਲ ਰਿਹਾ ਹੈ। ਸੋਮਵਾਰ ਨੂੰ ਉਨ੍ਹਾਂ ਗਾਰਡਰ ਰੰਗ ਕਰਕੇ ਭਿਜਵਾਏ ਸਨ। ਉਸ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਕਰਮਚਾਰੀ ਫੈਕਟਰੀ ਵਿਚ ਨਹੀਂ ਆਏ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦੇ ਕਰਮਚਾਰੀ ਸਵੇਰੇ ਫੈਕਟਰੀ ਵਿਚ ਆਏ ਤਾਂ ਉਨ੍ਹਾਂ ਵੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਅਤੇ ਨੂਰਪੁਰ-ਰਾਓਵਾਲੀ ਇੰਡਸਟਰੀ ਜ਼ੋਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਸ਼ਾਂਤ ਗੰਭੀਰ ਅਤੇ ਹੋਰ ਉਦਯੋਗਪਤੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਸਾਰੇ ਉਦਯੋਗਪਤੀ ਉਨ੍ਹਾਂ ਦੀ ਫੈਕਟਰੀ ਵਿਚ ਪਹੁੰਚੇ ਅਤੇ ਇਸ ਚੋਰੀ ਦੀ ਸੂਚਨਾ ਪਹਿਲਾਂ ਐੱਸ. ਐੱਸ. ਪੀ. ਦਿਹਾਤੀ ਡਾ. ਅੰਕੁਰ ਗੁਪਤਾ ਅਤੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦਫ਼ਤਰ ਦੇ ਦਰਵਾਜ਼ੇ ਨੂੰ ਲੋਹੇ ਦੀ ਰਾਡ ਨਾਲ ਤੋੜਿਆ ਅਤੇ ਅੰਦਰ ਦਾਖਲ ਹੋ ਗਏ। ਚੋਰਾਂ ਨੇ ਕੈਬਿਨ ਵਿਚ ਲੱਗੇ ਬਾਕਸਾਂ ਦੇ ਦਰਵਾਜ਼ੇ ਤਕ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ ਚੋਰ ਲੱਖਾਂ ਰੁਪਏ ਦਾ ਸਾਮਾਨ ਲੱਗਭਗ 20 ਗਰਾਈਂਡਰ ਮਸ਼ੀਨਾਂ, 9 ਡਰਿੱਲ ਮਸ਼ੀਨਾਂ, ਇਕ ਪਲਾਜ਼ਮਾ ਮਸ਼ੀਨ, ਇਕ ਪਲਾਜ਼ਮਾ ਨੋਜਲ, 8 ਵੈਲਡਿੰਗ ਲੀਡਾਂ, ਗੈਸ ਕਟਰ, 3 ਹੋਰ ਮਸ਼ੀਨਾਂ, ਤਾਂਬੇ ਦੀਆਂ ਤਾਰਾਂ ਅਤੇ ਡੀ. ਵੀ. ਆਰ. ਚੋਰੀ ਕਰ ਕੇ ਲੈ ਗਏ। ਲਵਪ੍ਰੀਤ ਨੇ ਦੱਸਿਆ ਕਿ ਕੁਝ ਵਿਅਕਤੀਆਂ ’ਤੇ ਉਨ੍ਹਾਂ ਨੂੰ ਸ਼ੱਕ ਹੈ, ਜਿਨ੍ਹਾਂ ਦੇ ਨਾਂ ਪੁਲਸ ਨੂੰ ਦੱਸ ਦਿੱਤੇ ਹਨ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਟੀਮ ਬਣਾਈ ਗਈ ਹੈ, ਜਿਹੜੀ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਇਤਰਾਜ਼ਯੋਗ ਵੀਡੀਓ ਲੀਕ ਮਾਮਲੇ 'ਤੇ ਪਹਿਲੀ ਵਾਰ ਤੋੜੀ ਚੁੱਪੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਧੜਾਧੜ ਰਿਟਾਇਰ ਹੁੰਦਾ ਜਾ ਰਿਹੈ ਜਲੰਧਰ ਨਗਰ ਨਿਗਮ ਦਾ ਸਟਾਫ਼, ਨਵੀਂ ਭਰਤੀ ਨਹੀਂ ਹੋ ਪਾ ਰਹੀ
NEXT STORY