ਰੂਪਨਗਰ (ਕੈਲਾਸ਼)- ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਜੀ. ਆਰ. ਪੀ. ਦੇ ਇੰਚਾਰਜ ਸੁਗਰੀਵ ਚੰਦ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਵੇਂ ਸਾਲ ਦੀ ਆਮ ’ਤੇ ਰੇਲਵੇ ਸਟੇਸ਼ਨ ਅਤੇ ਰੇਲਗੱਡੀ ’ਚ ਮੌਜੂਦ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸੁਗਰੀਵ ਚੰਦ ਨੇ ਦੱਸਿਆ ਕਿ ਨਵੇਂ ਸਾਲ ’ਤੇ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਨੂੰ ਰੋਕਣ ਅਤੇ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਚੈਕਿੰਗ ਮੁਹਿੰਮ ਚਲਾਈ ਹੈ ਤਾਂ ਜੋ ਆਉਣ ਵਾਲਾ ਨਵਾਂ ਸਾਲ ਸੁਰੱਖਿਅਤ ਅਤੇ ਮੰਗਲਮਈ ਹੋਵੇ। ਇਸ ਮੌਕੇ ਰੇਲਵੇ ਸਟੇਸ਼ਨ ’ਤੇ ਗਸ਼ਤ ਵੀ ਤੇਜ਼ ਕੀਤੀ ਗਈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਜਸ਼ਨਾਂ ਦੌਰਾਨ ਜਲੰਧਰ ਸ਼ਹਿਰ 'ਚ ਪੁਲਸ ਦੇ ਸਖ਼ਤ ਪ੍ਰਬੰਧ, ਕਮਿਸ਼ਨਰੇਟ ਪੁਲਸ ਨੇ ਦਿੱਤੇ ਇਹ ਨਿਰਦੇਸ਼
ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਨਜਾਣ ਯਾਤਰੀ ਤੋਂ ਖਾਣ-ਪੀਣ ਦਾ ਸਾਮਾਨ ਨਾ ਲੈਣ ਕਿਉਂਕਿ ਇਸ ਨਾਲ ਕੋਈ ਵੀ ਅਣਸੁਖਾਵੀ ਘਟਨਾ ਹੋ ਸਕਦੀ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਪਈਆਂ ਲਾਵਾਰਿਸ ਵਸਤੂਆਂ ਨੂੰ ਹੱਥ ਨਾ ਲਾਓ ਅਤੇ ਕਿਸੇ ਵੀ ਸ਼ੱਕੀ ਹਾਲਾਤ ’ਚ ਪਈ ਲਾਵਾਰਿਸ ਵਸਤੂਆਂ ਦੀ ਸੂਚਨਾ ਜੀ. ਆਰ. ਪੀ. ਦੀ ਚੌਂਕੀ ’ਚ ਦੇਣ। ਉਨ੍ਹਾਂ ਕਿਹਾ ਕਿ ਅੱਜ ਰੂਪਨਗਰ ਸਟੇਸ਼ਨ ’ਤੇ ਆਉਣ ਵਾਲੀਆਂ ਵੱਖ-ਵੱਖ ਰੇਲਗੱਡੀਆਂ ਦੇ ਅੰਦਰ ਜਾ ਕੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸ਼ੱਕੀ ਹਾਲਾਤ ’ਚ ਘੁੰਮਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖਣ ਅਤੇ ਉਸ ਦੀ ਸੂਚਨਾ ਵੀ ਪੁਲਸ ਨੂੰ ਦੇਣ। ਉਨ੍ਹਾਂ ਕਿਹਾ ਕਿ ਜੀ. ਆਰ. ਪੀ. ਹਮੇਸ਼ਾ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਝਾਕੀ 'ਤੇ ਰੱਖਿਆ ਮੰਤਰਾਲੇ ਦੇ ਸਪੱਸ਼ਟੀਕਰਨ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਵੇਂ ਸਾਲ ਦੇ ਜਸ਼ਨਾਂ ਦੌਰਾਨ ਜਲੰਧਰ ਸ਼ਹਿਰ 'ਚ ਪੁਲਸ ਦੇ ਸਖ਼ਤ ਪ੍ਰਬੰਧ, ਕਮਿਸ਼ਨਰੇਟ ਪੁਲਸ ਨੇ ਦਿੱਤੇ ਇਹ ਨਿਰਦੇਸ਼
NEXT STORY