ਜਲੰਧਰ (ਪੁਨੀਤ)–ਜੀ. ਐੱਸ. ਟੀ. ਮਹਿਕਮੇ ਵੱਲੋਂ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਘੱਟ ਬਿਲਿੰਗ ਕਰਨ ਵਾਲਿਆਂ ’ਤੇ ਫੋਕਸ ਕੀਤਾ ਜਾ ਰਿਹਾ ਹੈ ਪਰ ਮੰਗਲਵਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬਿਨਾਂ ਜੀ. ਐੱਸ. ਟੀ. ਨੰਬਰ ਦੇ ਸ਼ੋਅਰੂਮ ਚਲਾਇਆ ਜਾ ਰਿਹਾ ਸੀ। ਸੈਦਾਂ ਗੇਟ ਨਾਲ ਜੁੜੇ ਖੋਦਿਆਂ ਮੁਹੱਲਾ ਵਿਚ ਘਰ ਦੇ ਅੰਦਰ ਚੱਲ ਰਹੇ ਬਿੱਲਾ ਬਾਬਾ ਗਾਰਮੈਂਟਸ ਨਾਂ ਦੇ ਇਕ ਸ਼ੋਅਰੂਮ ਵਿਚ ਅੰਦਾਜ਼ਨ 50 ਲੱਖ ਦੀ ਕੀਮਤ ਦਾ ਰੈਡੀਮੈਂਟਸ ਗਾਰਮੈਂਟਸ ਦਾ ਸਟਾਕ ਫੜਿਆ ਗਿਆ ਹੈ। ਮਾਲ ਦੀ ਡਿਲਿਵਰੀ ਕੀਤੇ ਜਾਣ ਸਮੇਤ ਕਈ ਤੱਥਾਂ ’ਤੇ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ, ਜਿਸ ਵਿਚ ਮਾਲ ਵੇਚਣ ਵਾਲੇ ਕਈ ਵੱਡੇ ਵਪਾਰੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ।
ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ) ਅਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ-2 ਦੀ ਟੀਮ ਵੱਲੋਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਤੇ ਫੋਕਸ ਕਰਦੇ ਹੋਏ ਕਈ ਸ਼ੋਅਰੂਮ ਸ਼ਾਰਟਲਿਸਟ ਕੀਤੇ ਗਏ ਹਨ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਹੈ। ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਨੇ ਬਿੱਲਾ ਬਾਬਾ ਗਾਰਮੈਂਟਸ ਦੇ ਨਾਂ ’ਤੇ ਚੱਲ ਰਹੇ ਉਕਤ ਸ਼ੋਅਰੂਮ ਬਾਰੇ ਮਿਲੇ ਇਨਪੁੱਟ ਦੇ ਆਧਾਰ ’ਤੇ ਇਹ ਕਾਰਵਾਈ ਕਰਵਾਈ ਹੈ। ਖੁਫ਼ੀਆ ਢੰਗ ਨਾਲ ਪਹੁੰਚੀ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸ਼ੋਅਰੂਮ ਵਿਚ ਟਰੈਕ ਸੂਟ ਖਰੀਦਣ ਲਈ ਭੇਜਿਆ ਪਰ ਸ਼ੋਅਰੂਮ ਨੇ ਵੇਚੇ ਗਏ ਸੂਟ ਦਾ ਜੀ. ਐੱਸ. ਟੀ. ਵਾਲਾ ਕੋਈ ਬਿੱਲ ਨਹੀਂ ਦਿੱਤਾ, ਜਿਸ ਤੋਂ ਬਾਅਦ ਮਹਿਕਮੇ ਨੇ ਸੈਕਸ਼ਨ 67 ਤਹਿਤ ਕਾਰਵਾਈ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ : ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼
ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਦੁਪਹਿਰ 2.30 ਵਜੇ ਦੇ ਲਗਭਗ ਛਾਪੇਮਾਰੀ ਕਰਦੇ ਹੋਏ ਸਰਚ ਸ਼ੁਰੂ ਕਰਵਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਸ਼ੋਅਰੂਮ ਵਿਚ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਤੋਂ ਜੀ. ਐੱਸ. ਟੀ. ਨੰਬਰ ਬਾਰੇ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਫਰਮ ਕੋਲ ਜੀ. ਐੱਸ. ਟੀ. ਨੰਬਰ ਮੌਜੂਦ ਨਹੀਂ ਹੈ। ਇਹ ਸ਼ੋਅਰੂਮ ਘਰ ਵਿਚ ਚੱਲ ਰਿਹਾ ਹੈ, ਜਦੋਂ ਕਿ ਉਪਰਲੀ ਮੰਜ਼ਿਲ ’ਤੇ ਰਿਹਾਇਸ਼ ਹੈ। ਉਕਤ ਸ਼ੋਅਰੂਮ ਚਾਲਕ ਬਿਨਾਂ ਬਿੱਲ ਦੇ ਲੱਖਾਂ ਰੁਪਏ ਦਾ ਮਾਲ ਵੇਚ ਰਿਹਾ ਹੈ, ਜਿਸ ਨਾਲ ਵਿਭਾਗ ਨੂੰ ਵੱਡੇ ਪੱਧਰ ’ਤੇ ਜੀ. ਐੱਸ. ਟੀ. ਦਾ ਚੂਨਾ ਲੱਗ ਰਿਹਾ ਹੈ। ਇਸ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਾਲ ਦੀ ਖਰੀਦ ਵੀ ਬਿਨਾਂ ਬਿੱਲਾਂ ਦੇ ਕੀਤੀ ਜਾ ਰਹੀ ਹੈ, ਜਿਸ ਕਾਰਨ ਵਿਭਾਗ ਨੂੰ ਦੋਤਰਫਾ ਜੀ. ਐੱਸ. ਟੀ. ਦਾ ਨੁਕਸਾਨ ਹੋ ਰਿਹਾ ਹੈ।
ਇਹ ਮਾਲ ਲੁਧਿਆਣਾ ਸਮੇਤ ਕਈ ਵੱਡੇ ਸ਼ਹਿਰਾਂ ਤੋਂ ਖਰੀਦ ਕੇ ਲਿਆਂਦਾ ਜਾ ਰਿਹਾ ਹੈ ਅਤੇ ਛਾਪੇਮਾਰੀ ਵਿਚ ਚੱਲੀ ਜਾਂਚ ਦੌਰਾਨ ਇਸਦੇ ਬਿੱਲ ਪੇਸ਼ ਨਹੀਂ ਕੀਤੇ ਗਏ। ਵਿਭਾਗ ਨੇ ਅੰਦਰ ਪਈਆਂ ਕੱਚੀਆਂ ਪਰਚੀਆਂ ਅਤੇ ਰਜਿਸਟਰ ਸਮੇਤ ਅਹਿਮ ਦਸਤਾਵੇਜ਼ ਜ਼ਬਤ ਕਰ ਲਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਦਰ ਪਏ ਮਾਲ ਦੀ ਕੀਮਤ 50 ਲੱਖ ਤੋਂ ਵੱਧ ਜਾਪਦੀ ਹੈ। ਵਿਭਾਗ ਵੱਲੋਂ ਇਸ ਦੀ ਮਾਰਕੀਟ ਵੈਲਿਊ ਪਤਾ ਕਰਵਾਈ ਜਾਵੇਗੀ। ਐੱਸ. ਟੀ. ਓ. ਸ਼ੈਲੇਂਦਰ ਸਿੰਘ, ਪਰਮਿੰਦਰ ਕੁਮਾਰ, ਇੰਦਰਬੀਰ ਸਿੰਘ, ਧਰਮਿੰਦਰ ਸਿੰਘ, ਇੰਸ. ਸਿਮਰਨਪ੍ਰੀਤ ਸਿੰਘ, ਜ਼ੋਰਾਵਰ ਸਿੰਘ ਸਮੇਤ ਪੁਲਸ ਫੋਰਸ ਨਾਲ ਪਹੁੰਚੀ ਟੀਮ ਨੂੰ ਅੰਦਰ ਦਾ ਸਟਾਕ ਨੋਟ ਕਰਨ ਵਿਚ ਕਈ ਘੰਟੇ ਦਾ ਸਮਾਂ ਲੱਗਾ। ਛਾਪੇਮਾਰੀ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ : ਮਾਂ-ਪੁੱਤ ਦੇ ਕਾਰੇ ਨੂੰ ਜਾਣ ਹੋਵੋਗੇ ਹੈਰਾਨ, ਦਿੱਲੀ ਦੇ ਨੀਗਰੋ ਗਰੁੱਪ ਨਾਲ ਜੁੜ ਪੰਜਾਬ 'ਚ ਇੰਝ ਚਲਾਉਂਦੇ ਰਹੇ ਹੈਰੋਇਨ ਦਾ ਧੰਦਾ
ਸਟਾਕ ’ਤੇ ਲੱਗੇਗਾ 200 ਫ਼ੀਸਦੀ ਤੋਂ ਵੱਧ ਜੁਰਮਾਨਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸ਼ੋਅਰੂਮ ਵਿਚ ਜਾਂਚ ਦੌਰਾਨ ਬਿਨਾਂ ਜੀ. ਐੱਸ. ਟੀ. ਦੇ ਵਪਾਰ ਕੀਤਾ ਜਾਣਾ ਸਭ ਤੋਂ ਹੈਰਾਨੀ ਵਾਲਾ ਤੱਥ ਬਣ ਕੇ ਸਾਹਮਣੇ ਆਇਆ ਹੈ। ਅੰਦਰੋਂ ਮਿਲੇ ਮਾਲ ਅਤੇ ਪਿਛਲੇ ਸਮੇਂ ਦੌਰਾਨ ਹੋਈ ਸੇਲ ’ਤੇ ਮੋਟਾ ਜੁਰਮਾਨਾ ਲੱਗਣਾ ਤੈਅ ਹੈ। ਇਸ ਵਿਚ 50 ਹਜ਼ਾਰ ਰੁਪਏ ਜੀ. ਐੱਸ. ਟੀ. ਨੰਬਰ ਨਾ ਲੈਣ ਕਾਰਨ ਅਦਾ ਕਰਨੇ ਪੈਣਗੇ, ਉਥੇ ਹੀ ਸਟਾਕ ’ਤੇ ਟੈਕਸ ਅਤੇ ਪੈਨਲਟੀ ਪਾਈ ਜਾਵੇਗੀ, ਜਿਹੜੀ ਕਿ 200 ਫ਼ੀਸਦੀ ਤੱਕ ਬਣੇਗੀ। ਇਸ ਜੁਰਮਾਨੇ ਰਾਸ਼ੀ ’ਤੇ ਵਿਆਜ ਵੀ ਪਾਏ ਜਾਣ ਦੀ ਵਿਵਸਥਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੋਅਰੂਮ ਕਿੰਨੇ ਸਮੇਂ ਤੱਕ ਚਲਾਇਆ ਜਾ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਅਗਲੀ ਕਾਰਵਾਈ ਦੌਰਾਨ ਕਈ ਤਰ੍ਹਾਂ ਦੇ ਤੱਥ ਜੁਟਾਏ ਜਾਣਗੇ, ਜਿਨ੍ਹਾਂ ਦੇ ਆਧਾਰ ’ਤੇ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਸੁਖਬੀਰ ਨੂੰ ਲੋਕ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ, ਅਸੀਂ 24 ਘੰਟੇ ਕਰ ਰਹੇ ਹਾਂ ਜਨਤਾ ਦੀ ਸੇਵਾ: ਗੁਰਮੀਤ ਖੁੱਡੀਆਂ
ਮਾਹਿਲਪੁਰ ਵਿਖੇ ਬੈਂਕ ਦੀ ਕੰਧ ਪਾੜ ਕੇ ਲੁੱਟ ਦੀ ਕੋਸ਼ਿਸ਼, ਅਚਾਨਕ ਸਾਇਰਨ ਵੱਜਣ ਕਾਰਨ ਲੁਟੇਰੇ ਹੋਏ ਫਰਾਰ
NEXT STORY