ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਨਿਗਾਹਾਂ ਮੁਹੱਲਾ ਮੇਹਲੀ ਗੇਟ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਨੇ ਇਕ ਹਲਵਾਈ ’ਤੇ ਤੇਜ਼ਧਾਰ ਕੈਂਚੀ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਲਵਾਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ ਫਗਵਾਡ਼ਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਦਰਜ ਕਰਵਾਏ ਗਏ ਆਪਣੇ ਬਿਆਨ ’ਚ ਜ਼ਖ਼ਮੀ ਹੋਏ ਹਲਵਾਈ ਸ਼ਸ਼ੀ ਸ਼ਰਮਾ ਪੁੱਤਰ ਰਾਧੇ ਸ਼ਰਮਾ ਵਾਸੀ ਮੁਹੱਲਾ ਨਿਗਾਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਕਿਸੇ ਆਪਸੀ ਗੱਲ ਨੂੰ ਲੈ ਕੇ ਗੌਰਵ ਨਿਸ਼ਚਲ ਉਰਫ ਜਾਨੂੰ ਪੁੱਤਰ ਰਾਮਪਾਲ ਨਿਸ਼ਚਲ ਵਾਸੀ ਮੁਹੱਲਾ ਨਿਗਾਹਾਂ ਨੇ ਉਸ ’ਤੇ ਤੇਜ਼ਧਾਰ ਕੈਂਚੀ ਨਾਲ ਜਾਨਲੇਵਾ ਹਮਲਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਸ਼ੇਵਿੰਗ ਬਲੇਡ ਤੇ ਚਾਕੂ ਨਾਲ ਕੀਤਾ ਸਹੇਲੀ ਦਾ ਕਤਲ, ਰੇਲਵੇ ਟ੍ਰੈਕ 'ਤੇ ਸੁੱਟੀ ਲਾਸ਼
ਸ਼ਸ਼ੀ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਗੌਰਵ ਨਿਸ਼ਚਲ ਉਰਫ ਜਾਨੂੰ ਵੱਲੋਂ ਕੈਂਚੀ ਨਾਲ ਕੀਤੇ ਗਏ ਵਾਰ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਸਰਕਾਰੀ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹੁਣ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ। ਪੁਲਸ ਨੇ ਮੁਲਜ਼ਮ ਗੌਰਵ ਨਿਸ਼ਚਲ ਉਰਫ਼ ਜਾਨੂੰ ਖ਼ਿਲਾਫ਼ ਧਾਰਾ 307, 324, 341, 506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਗੌਰਵ ਨਿਸ਼ਚਲ ਉਰਫ ਜਾਨੂੰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਗੌਰਵ ਨਿਸ਼ਚਲ ਉਰਫ ਜਾਨੂੰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਨਿਰਧਾਰਤ ਕਾਨੂੰਨ ਅਨੁਸਾਰ ਬਣਦੀ ਪੁਲਸ ਕਾਰਵਾਈ ਪੂਰੀ ਕੀਤੀ ਜਾਵੇਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
12ਵੀਂ ਪਾਸ ਕਰ ਕੇ IELTS ਕਰ ਕੇ ਕੈਨੇਡਾ ਜਾਣ ਵਾਲੇ ਜੋੜਿਆਂ 'ਤੇ ਪਈ ਕੈਨੇਡਾ ਦੇ ਨਵੇਂ ਨਿਯਮਾਂ ਦੀ ਮਾਰ
NEXT STORY