ਸੁਲਤਾਨਪੁਰ ਲੋਧੀ (ਧੀਰ)- ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਆਈਲੈਟਸ ਦੇ ਬੈਂਡ ਪ੍ਰਾਪਤ ਕਰ ਕੇ ਕੈਨੇਡਾ ਜਾਣ ਵਾਲਿਆਂ ਨੂੰ ਹੁਣ ਅਗਲੇ ਦੋ ਸਾਲਾਂ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਪਿਛਲੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਿਯਮਾਂ ਦਾ ਜ਼ਿਆਦਾ ਅਸਰ ਪੰਜਾਬ 'ਤੇ ਪਵੇਗਾ ਕਿਉਂਕਿ ਇੱਥੋਂ ਰੋਜਾਨਾ ਵੱਡੀ ਗਿਣਤੀ ‘ਚ ਆਈਲੈਟਸ ਕਰ ਕੇ ਜੋੜੇ ਕੈਨੇਡਾ ਲਈ ਰਵਾਨਾ ਹੁੰਦੇ ਹਨ।
ਬੀਤੇ ਦਿਨੀਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ‘ਚ ਉਨ੍ਹਾਂ ਨੇ ਤਿੰਨ ਨਵੇਂ ਨਿਯਮਾਂ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਤੇ ਕੈਨੇਡਾ ਸਟਡੀ ਵੀਜ਼ਿਆਂ ‘ਤੇ ਆਉਣ ਵਾਲਿਆਂ ਨੂੰ ਇਨ੍ਹਾਂ ਨਿਯਮਾਂ ਨੂੰ ਧਿਆਨ ‘ਚ ਰੱਖਣ ਲਈ ਸੁਚੇਤ ਕੀਤਾ। ਮੰਤਰੀ ਨੇ ਜਿਨ੍ਹਾਂ ਤਿੰਨ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਉਨ੍ਹਾਂ ‘ਚ ਪ੍ਰਮੁੱਖ ਤੌਰ ‘ਤੇ ਅਚਾਨਕ ਵੱਧ ਰਹੀ ਗਿਣਤੀ ਕਾਰਨ ਵਿਦਿਆਰਥੀਆ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਸਿੱਖਿਆ ਦਾ ਡਿੱਗ ਰਿਹਾ ਮਿਆਰ ਸ਼ਾਮਲ ਹੈ।
ਇਹ ਵੀ ਪੜੋ- ਲੁਧਿਆਣਾ 'ਚ ਵਾਪਰੀ ਭਿਆਨਕ ਘਟਨਾ, ਨੌਜਵਾਨ ਦੇ ਸਿਰ 'ਚ ਪੱਥਰ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ
ਜ਼ਿਕਰਯੋਗ ਹੈ ਕਿ ਸਾਲ 2023 ‘ਚ ਜਿੱਥੇ 6 ਲੱਖ ਸਟੱਡੀ ਵੀਜੇ ਦਿੱਤੇ ਗਏ ਸਨ, ਨਵੇਂ ਨਿਯਮਾਂ ਤਹਿਤ ਇਨ੍ਹਾਂ ਦੀ ਗਿਣਤੀ ਘੱਟ ਕੇ 3.60 ਲੱਖ ਰਹਿ ਜਾਵੇਗੀ। ਪਹਿਲੇ ਨਿਯਮ ਮੁਤਾਬਿਕ ਸਾਲ 2024 ਤੇ 2025 ‘ਚ ਲੱਗਣ ਵਾਲੇ ਸਟੱਡੀ ਵੀਜ਼ਿਆਂ ‘ਚ 35 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਦੂਜੇ ਨਿਯਮ ਅਨੁਸਾਰ ਦਾਖਲਾ ਲੈਣ ਲਈ ਜਿੱਥੇ ਵਿਦਿਆਰਥੀ ਨੂੰ ਪਹਿਲਾਂ ਸਿਰਫ ਕਾਲਜ ਦਾ ਆਫਰ ਲੈਟਰ ਹੀ ਕਾਫੀ ਹੁੰਦਾ ਸੀ, ਹੁਣ ਇਸਦੇ ਨਾਲ-ਨਾਲ ਸਟੇਟ ਵੱਲੋਂ ਜਾਰੀ ਕੀਤਾ ਅਟੈਸਟੇਸ਼ਨ ਲੈਟਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਮੰਤਰੀ ਮਿਲਰ ਦੇ ਕਹਿਣ ਮੁਤਾਬਕ ਸਟੇਟ ਦੇ ਕਾਲਜ ‘ਚ ਦਾਖਲਾ ਦੇਣ ਦੀ ਸਮੁੱਚੀ ਜਿੰਮੇਵਾਰੀ ਸਟੇਟ ਦੀ ਹੋਵੇਗੀ ਤਾਂ ਜੋ ਉੱਥੇ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਰਿਹਾਇਸ਼ੀ ਸਮੱਸਿਆ ਨਾਲ ਨਾ ਜੂਝਣਾ ਪਵੇ। ਤੀਜੇ ਨਿਯਮ ਅਨੁਸਾਰ ਖਾਸਕਰ ਪੰਜਾਬ ਨਾਲ ਜੁੜੇ ਉਨ੍ਹਾਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਜੋ ਬਾਰ੍ਹਵੀ ਜਮਾਤ ਪਾਸ ਕਰਨ ਤੋਂ ਬਾਅਦ ਆਈਲੈਟਸ ਕਰਕੇ ਵਿਆਹ ਕਰਵਾ ਕੇ ਸਟੱਡੀ ਵੀਜੇ ਰਾਹੀਂ ਕੈਨੇਡਾ ਜਾਂਦੇ ਸਨ ਤੇ ਉੱਥੇ ਪਹੁੰਚ ਕੇ ਆਪਣੀ ਸਪਾਊਸ (ਜੀਵਨ ਸਾਥੀ) ਦਾ ਓਪਨ ਵਰਕ ਪਰਮਿਟ ਅਪਲਾਈ ਕਰ ਦਿੰਦੇ ਸਨ। ਨਵੇਂ ਨਿਯਮ ਮੁਤਾਬਕ ਸਾਲ 2024 ਤੇ 2025 ਲਈ ਬਾਰ੍ਹਵੀਂ ਪਾਸ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਨਹੀ ਲਿਜਾ ਸਕੇਗਾ।
ਇਹ ਵੀ ਪੜ੍ਹੋ- ਸਿਗਰਟ ਪੀਣ 'ਤੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਨੂੰ ਡੰਡਿਆਂ ਤੇ ਤਲਵਾਰਾਂ ਨਾਲ ਕੀਤਾ ਲਹੂ-ਲੁਹਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ ਭਾਰਤੀ ਮੂਲ ਦੇ 2 ਨਾਗਰਿਕਾਂ ਨੂੰ ਸੁਣਾਈ ਸਜ਼ਾ, ਸੰਵੇਦਨਸ਼ੀਲ ਸੂਚਨਾ ਚੋਰੀ ਕਰਨ ਦੇ ਲਗਾਏ ਦੋਸ਼
NEXT STORY