ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਇਹਰ ਵਿਖੇ ਅੱਜ ਲਗਾਤਾਰ 5ਵੇਂ ਦਿਨ ਬਰਸਾਤ ਹੋਈ। ਸਵੇਰੇ ਕਰੀਬ 8 ਵਜੇ ਸ਼ੁਰੁ ਹੋਈ ਬਰਸਾਤ ਦੁਪਹਿਰ 3 ਵਜੇ ਵੀ ਰੁੱਕ-ਰੁੱਕ ਕੇ ਜਾਰੀ ਸੀ। ਸਵੇਰ ਦੇ ਸਮੇਂ ਤੇਜ਼ ਰਫ਼ਤਾਰ ਨਾਲ ਹੋਈ ਬਰਸਾਤ ਦੇ ਚਲਦੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਸੜਕਾਂ ਵਿਚ ਪਾਣੀ ਭਰਿਆ ਵੇਖਣ ਨੂੰ ਮਿਲਿਆ। ਸ਼ਹਿਰ ਵਿਚ 52 ਐੱਮ.ਐੱਸ. ਬਰਸਾਤ ਨਾਲ ਜਿੱਥੇ ਲੋਕਾਂ ਨੂੰ ਉਮਸ ਭਰੀ ਗਰਮੀ ਤੋਂ ਰਾਹਤ ਮਿਲੀ ਤਾਂ ਉੱਥੇ ਹੀ ਸ਼ਹਿਰ ਨੂੰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ’ਤੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਵੱਖ-ਵੱਖ ਬਜ਼ਾਰਾਂ ਗਲੀਆਂ ’ਚ ਭਰੇ ਪਾਣੀ ਨਾਲ ਲੋਕਾਂ ਨੂੰ ਹੋਈ ਮੁਸ਼ਕਿਲ
ਸ਼ਹਿਰ ਦੇ ਸਲੋਹ ਰੋਡ, ਰੇਲਵੇ ਰੋਡ, ਕੋਠੀ ਰੋਡ, ਗੀਤਾ ਭਵਨ ਅਤੇ ਕੁਲਾਮ ਰੋਡ ’ਤੇ ਹੋਏ ਜਲ ਭਰਾਓ ਦੇ ਚਲਦੇ ਲੋਕਾਂ ਨੂੰ ਆਉਣ-ਜਾਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਦੇ ਹਾਲਾਤ ਮੁਹੱਲਾ ਪੰਡੋਰਾ, ਪ੍ਰਕਾਸ਼ ਮਾਡਲ ਸਕੂਲ ਦੀ ਗਲੀ, ਬੀ. ਐੱਲ. ਐੱਮ. ਗਰਲਜ਼ ਕਾਲਜ ਵਾਲੀ ਗਲੀ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ’ਤੇ ਜਲ ਭਰਾਓ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ- ਚੰਗਾ ਖਾਣ-ਪੀਣ ਦੇ ਮਾਮਲੇ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਦੇਸ਼ ਭਰ 'ਚ ਦੂਜੇ ਸਥਾਨ 'ਤੇ ਰਿਹਾ ਪੰਜਾਬ
ਗਰਮੀ-ਉਮਸ ਤੋਂ ਮਿਲੀ ਰਾਹਤ, ਝੋਨੇ ਲਈ ਲਾਹੇਵੰਦ ਬਰਾਤ
ਅੱਜ ਹੋਈ ਤੇਜ਼ ਰਫ਼ਤਾਰ ਬਰਸਾਤ ਦੇ ਚਲਦੇ ਲੋਕਾਂ ਨੂੰ ਉਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉੱਥੇ ਹੀ ਅੱਜਕਲ੍ਹ ਚੱਲ ਰਹੇ ਝੋਨੇ ਦੇ ਸੀਜ਼ਨ ਵਿਚ ਬਰਸਾਤ ਨੂੰ ਕਿਸਾਨਾਂ ਨੇ ਲਾਹਵੰਦ ਦੱਸਿਆ ਹੈ। ਬਰਸਾਤ ਦੇ ਚਲਦੇ ਤਾਪਮਾਨ ’ਚ ਕਰੀਬ 4 ਡਿਗਰੀ ਦੀ ਘਾਟ ਦਰਜ ਕੀਤੀ ਗਈ ਹੈ। ਅੱਜ ਹੇਠਲਾ ਤਾਪਮਾਨ ਅਤੇ ਵੱਧ ਤਾਪਮਾਨ ਲਗਭਗ ਬਰਾਬਰ ਰਹੇ। ਹੇਠਲਾ ਤਾਪਮਾਨ 24 ਅਤੇ ਵੱਧ ਤਾਪਮਾਨ 27 ਡਿਗਰੀ ਰਿਹਾ। ਮੌਸਮ ਵਿਭਾਗ ਦੇ ਮਾਹਰਾਂ ਨੇ ਅਗਲੇ ਪੂਰੇ ਹਫਤੇ ਬਰਸਾਤ ਦਾ ਅੰਦਾਜ਼ਾ ਲਗਾਇਆ ਹੈ। ਇਸ ਦੌਰਾਨ ਤਾਪਮਾਨ 27 ਤੋਂ ਹੇਠਾਂ ਰਹਿਣ ਨਾਲ ਮੌਸਮ ਸੁਹਾਨਾ ਬਣਿਆ ਰਹੇਗਾ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, 3 ਬਦਮਾਸ਼ਾਂ ਦੇ ਲੱਗੀਆਂ ਗੋਲ਼ੀਆਂ
ਟੁੱਟੀ ਹੋਈ ਰੇਲਵੇ ਰੋਡ ਸੜਕ ਬਣ ਰਹੀ ਹਾਦਸਿਆਂ ਦਾ ਕਾਰਨ
ਸ਼ਹਿਰ ਵਿਚ ਤੇਜ਼ ਬਰਸਾਤ ਹੋਣ ਦੇ ਚਲਦੇ ਪਹਿਲਾਂ ਹੀ ਖ਼ਸਤਾਹਾਲ ਰੇਲਵੇ ਰੋਡ ਸੜਕ ਦੀ ਹਾਲਤ ਇੰਨੀ ਤਰਯੋਗ ਹੋ ਗਈ ਹੈ ਕਿ ਇਸ ਮਾਰਗ ’ਤੇ ਨਾ ਕੇਵਲ 2 ਪਹੀਆ ਵਾਹਨ ਚਾਲਕ ਫਿਸਲ ਰਹੇ ਹਨ ਤਾਂ ਉੱਥੇ ਹੀ ਚਾਰਪਹੀਆ ਵਾਹਨ ਵੀ ਗੱਡਿਆਂ ’ਚ ਫੱਸ ਰਹੇ ਹਨ। ਜਿਸਦੇ ਚਲਦੇ ਕਿਸੇ ਵੀ ਸਮੇਂ ਜਾਨੀ ਨੁਕਸਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਰੇਲਵੇ ਰੋਡ ’ਤੇ ਦੁਕਾਨ ਕਰਨ ਵਾਲੇ ਹਨੀ ਸ਼ਰਮਾ ਨੇ ਦੱਸਿਆ ਕਿ ਇਸ ਮਾਰਗ ’ਤੇ ਗੱਡਿਆਂ ਦੇ ਚਲਦੇ ਇਕ ਚਾਰ ਪਹੀਆ ਵਾਹਨ ਗੱਡੇ ’ਚ ਫਸ ਕੇ ਪਲਟਣ ਲੱਗਾ ਸੀ, ਜਦਕਿ ਇਸ ਮਾਰਗ ’ਤੇ ਸਕੂਟੀ ’ਤੇ ਸਵਾਰ 2 ਲਡ਼ਕੀਆਂ ਸਕੂਟੀ ਦਾ ਚੱਕਾ ਗੱਡੇ ’ਚ ਪੈਣ ਨਾਲ ਸਕੂਟੀ ਦਾ ਸੰਤੁਲਨ ਵਿਗਡੜ ਗਿਆ ਅਤੇ ਕੁੜੀਆਂ ਸੜਕ ’ਤੇ ਪਾਣੀ ਉੱਤੇ ਹੀ ਡਿੱਗ ਗਈਆਂ। ਇਸੇ ਤਰ੍ਹਾਂ ਹੋਰ ਹਾਦਸੇ ਵੀ ਵਾਪਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਚੰਗਾ ਖਾਣ-ਪੀਣ ਦੇ ਮਾਮਲੇ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਦੇਸ਼ ਭਰ 'ਚ ਦੂਜੇ ਸਥਾਨ 'ਤੇ ਰਿਹਾ ਪੰਜਾਬ
NEXT STORY