ਜਲੰਧਰ, (ਪੁਨੀਤ) - ਵਿਦੇਸ਼ਾਂ ’ਚ ਬੈਠੇ ਦੇਸ਼ ਵਿਰੋਧੀ ਅਨਸਰ ਪਾਕਿਸਤਾਨ ਤੋਂ ਹੋਣ ਵਾਲੀ ਫੰਡਿੰਗ ਨਾਲ ਹਿੰਦੂ ਨੇਤਾਵਾਂ ’ਤੇ ਹਮਲਾ ਕਰਵਾ ਕੇ ਦੇਸ਼ ’ਚ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਰਹੇ ਹਨ। ਉਕਤ ਪ੍ਰਗਟਾਵਾ ਸ਼ਿਵ ਸੈਨਾ ਸਮਾਜਵਾਦੀ ਦੀ ਮਧੂਬਨ ਕਾਲੋਨੀ ’ਚ ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ ਬੁਲਾਰਿਆਂ ਨੇ ਕੀਤਾ। ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ, ਰਾਸ਼ਟਰੀ ਚੇਅਰਮੈਨ ਹਨੀ ਭਾਰਦਵਾਜ ਦੀ ਮੌਜੂਦਗੀ ’ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉੱਤਰ ਭਾਰਤ ਦੇ ਸੀਨੀਅਰ ਪ੍ਰਮੁੱਖ ਰਾਜੇਸ਼ ਰਿੰਕੂ ਨੇ ਕਿਹਾ ਕਿ ਉਕਤ ਲੋਕ ਸੰਗਠਨਾਂ ਤੱਕ ਪੈਸਾ ਪਹੁੰਚਾਉਣ ਦਾ ਕੰਮ ਕਰਦੇ ਹਨ, ਜਿਸ ਵੱਲ ਕੇਂਦਰ ਸਰਕਾਰ ਨੂੰ ਉਚਿੱਤ ਕਦਮ ਚੁੱਕਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ’ਚ ਕਈ ਧਮਾਕੇ ਹੋਏ, ਜਿਸ ’ਚ ਅੱਤਵਾਦੀ ਸੰਗਠਨ ਬੇਨਕਾਬ ਹੋਏ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ’ਚ ਵੱਡੇ ਪੱਧਰ ’ਤੇ ਅੱਤਵਾਦ ਫੈਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਅੱਤਵਾਦ ਦਾ ਸੰਤਾਪ ਝੱਲ ਚੁੱਕਾ ਹੈ। ਇਸ ਲਈ ਜੇਕਰ ਸਮਾਂ ਰਹਿੰਦੇ ਸਹੀ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਨੂੰ ਫਿਰ ਤੋਂ ਉਹ ਹੀ ਸੰਤਾਪ ਝੱਲਣਾ ਪੈ ਸਕਦਾ ਹੈ।
ਕਮਲੇਸ਼ ਭਾਰਦਵਾਜ ਨੇ ਕਿਹਾ ਕਿ ਅੱਤਵਾਦ ਵਿਰੁੱਧ ਮੋਰਚਾ ਖੋਲ੍ਹਣ ਵਾਲੀ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਕੇ. ਪੀ. ਐੱਸ. ਗਿੱਲ ਦੀਆਂ ਮੂਰਤੀਆਂ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਸਥਾਪਤ ਕੀਤੀਆਂ ਜਾਣ। ਹਨੀ ਭਾਰਦਵਾਜ ਨੇ ਕਿਹਾ ਕਿ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਗਲਤ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਖਿਲਾਫ ਸ਼ਿਵ ਸੈਨਾ ਵਲੋਂ 5 ਜਨਵਰੀ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ’ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਰੈਲੀਆਂ ਕੀਤੀਅਾਂ ਜਾ ਰਹੀਆਂ ਹਨ।
ਨੈਸ਼ਨਲ ਹਾਈਵੇ ਨਾਲ ਲੱਗਦੀ ਲਿੰਕ ਰੋਡ ’ਤੇ ਸ਼ਾਮ 5 ਵਜੇ ਦਰਦਨਾਕ ਹਾਦਸਾ
NEXT STORY