ਨੂਰਪੁਰਬੇਦੀ, (ਭੰਡਾਰੀ)- ਛੁੱਟੀ ਆ ਰਹੇ ਇਕ ਆਰਮੀ ਸੈਨਿਕ ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਅਚਾਨਕ ਵਾਪਰੇ ਇਕ ਹਾਦਸੇ ਉਪਰੰਤ ਇਲਾਜ ਦੌਰਾਨ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਮੌਤ ਹੋ ਗਈ ਅਤੇ ਜਿਸਦਾ ਅੱਜ ਬਾਅਦ ਦੁਪਹਿਰ ਸਰਕਾਰੀ ਸਨਮਾਨਾਂ ਨਾਲ ਉਸਦੇ ਜੱਦੀ ਪਿੰਡ ਸਰਥਲੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸਿੱਕਮ ਦੇ ਸਿੱਲੀਗੁੜੀ ਵਿਖੇ ਭਾਰਤੀ ਫੌਜ 'ਚ ਤਾਇਨਾਤ (ਆਰਮੀ) ਸੰਦੀਪ ਕੁਮਾਰ ਪੁੱਤਰ ਪਿਆਰਾ ਲਾਲ (35) ਜੋ 2 ਫਰਵਰੀ ਨੂੰ ਟਰੇਨ ਰਾਹੀਂ ਵਾਪਸ ਘਰ ਛੁੱਟੀ 'ਤੇ ਪਰਤ ਰਿਹਾ ਸੀ ਨੇ ਰਾਤ ਕਰੀਬ 9 ਵਜੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਕਿ ਮੇਰੀ ਟਰੇਨ ਰੂਪਨਗਰ ਵਿਖੇ ਪਹੁੰਚ ਗਈ ਹੈ ਅਤੇ ਤੁਸੀਂ ਮੈਨੂੰ ਲੈਣ ਲਈ ਸ੍ਰੀ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਆ ਜਾਓ। ਪਰਿਵਾਰਕ ਮੈਂਬਰ ਸ੍ਰੀ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਵਿਖੇ ਪਹੁੰਚ ਗਏ, ਪਰ ਸੈਨਿਕ ਉਕਤ ਸਟੇਸ਼ਨ 'ਤੇ ਨਹੀਂ ਉਤਰਿਆ। ਜਾਂਚ ਉਪਰੰਤ ਇਸ ਦੌਰਾਨ ਊਨਾ ਦੀ ਰੇਲਵੇ ਪੁਲਸ ਨੂੰ ਉਕਤ ਸੈਨਿਕ ਰੇਲਵੇ ਸਟੇਸ਼ਨ ਵਿਖੇ ਪਲੇਟਫਾਰਮ ਤੋਂ ਦੂਸਰੀ ਤਰਫ਼ ਪਟੜੀਆਂ ਲਾਗੇ ਜ਼ਖਮੀ ਹਾਲਤ 'ਚ ਡਿੱਗਿਆ ਹੋਇਆ ਮਿਲਿਆ, ਜਿਸ ਨੂੰ ਉੱਥੋਂ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾ ਕੇ ਇਸ ਦੀ ਨੰਗਲ ਰੇਲਵੇ ਸਟੇਸ਼ਨ ਵਿਖੇ ਸੂਚਨਾ ਦਿੱਤੀ ਗਈ। ਇਲਾਜ ਲਈ ਪੀ.ਜੀ.ਆਈ. ਤੋਂ ਬਾਅਦ ਮਿਲਟਰੀ ਦੇ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਸੈਨਿਕ ਸੰਦੀਪ ਕੁਮਾਰ ਦੀ ਮੌਤ ਹੋ ਗਈ। ਅੱਜ ਚੰਡੀ ਮੰਦਰ ਚੰਡੀਗੜ੍ਹ ਤੋਂ ਪਹੁੰਚੀ ਸੈਨਿਕ ਟੁਕੜੀ ਵੱਲੋਂ ਸਲਾਮੀ ਦੇ ਕੇ ਸਰਕਾਰੀ ਸਨਮਾਨਾਂ ਨਾਲ ਮ੍ਰਿਤਕ ਸੈਨਿਕ ਸੰਦੀਪ ਕੁਮਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਟਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
NEXT STORY