ਗੁਰਾਇਆ, (ਮੁਨੀਸ਼)— ਮੁੱਖ ਰੇਲਵੇਂ ਫਾਟਕ ਨੰਬਰ ਐੱਸ.ਪੀ.ਐੱਲ. 83 'ਤੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਪੁਲਸ ਦੇ ਏ.ਐੱਸ.ਆਈ ਮਦਨ ਲਾਲ ਨੇ ਦੱਸਿਆ ਸਵੇਰੇ 11.35 'ਤੇ ਟਰੇਨ ਨੰਬਰ 22430 ਦਿੱਲੀ ਪਠਾਨਕੋਟ ਐਕਸਪੈੱ੍ਰਸ ਗੱਡੀ ਹੇਠ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 80 ਸਾਲ ਦੇ ਕਰੀਬ, ਕਾਲੇ ਰੰਗ ਦੀ ਜੈਕਟ, ਸਲੇਟੀ ਰੰਗ ਦਾ ਕੁੜਤਾ ਪਜਾਮਾ, ਕੋਕਾ ਕੋਲਾ ਰੰਗ ਦੀ ਪੱਗ ਬੰਨੀ ਹੋਈ ਹੈ। ਪੁਲਸ ਨੇ ਲਾਸ਼ ਸਿਵਲ ਹਸਪਤਾਲ ਫਿਲੌਰ ਵਿਖੇ ਸਨਾਖਤ ਲਈ 72 ਘੰਟੇ ਲਈ ਰਖਵਾ ਦਿੱਤੀ ਹੈ।
STF ਨੇ 44500 ਸਮੱਗਲਰਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ : ਕੈਪਟਨ
NEXT STORY