ਫਗਵਾੜਾ (ਜਲੋਟਾ)-ਥਾਣਾ ਸਦਰ ਫਗਵਾੜਾ ਦੇ ਅਧੀਨ ਆਉਂਦੇ ਪਿੰਡ ਖਲਵਾੜਾ ਵਿਚ ਇਕ ਬੰਦ ਘਰ ਦਾ ਤਾਲਾ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲੈਣ ਦਾ ਸਨਸਣੀਖੇਜ਼ ਸੂਚਨਾ ਮਿਲੀ ਹੈ। ਪੁਲਸ ਪਾਸੋਂ ਦਰਜ ਕਰਵਾਏ ਗਏ ਬਿਆਨਾਂ ਅਤੇ ਸ਼ਿਕਾਇਤ ਵਿਚ ਚੋਰੀ ਦਾ ਸ਼ਿਕਾਰ ਹੋਏ ਬਲਦੇਵ ਰਾਜ ਪੁੱਤਰ ਗਰੀਬ ਦਾਸ ਵਾਸੀ ਖਲਵਾੜਾ, ਫਗਵਾੜਾ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਪੇਂਟਰ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਮੰਡ ਖੇਤਰ ਦੇ ਲੋਕਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਬਿਆਸ ਦਰਿਆ 'ਚ ਛੱਡਿਆ ਪਾਣੀ
ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਉਸ ਦੀ ਪਤਨੀ ਅਤੇ ਦੋਵੇਂ ਬੱਚੇ ਰਿਸ਼ਤੇਦਾਰੀ ਵਿਚ ਪਿੰਡ ਸਲਾਰਪੁਰ ਗਏ ਹੋਏ ਸਨ ਅਤੇ ਉਹ ਘਰ ਵਿਚ ਇਕੱਲਾ ਹੀ ਰਹਿ ਰਿਹਾ ਸੀ। ਐਤਵਾਰ ਸਵੇਰੇ ਉਹ ਆਪਣੇ ਘਰ ਨੂੰ ਚੰਗੀ ਤਰ੍ਹਾਂ ਤਾਲਾ ਲਗਾ ਕੇ ਭੁੱਲਰਾਈ ਵਿਖੇ ਆਪਣੇ ਕੰਮ ’ਤੇ ਚਲਾ ਗਿਆ ਸੀ। ਉੱਥੋਂ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਸਿੱਧਾ ਆਪਣੀ ਪਤਨੀ ਅਤੇ ਬੱਚਿਆਂ ਕੋਲ ਪਿੰਡ ਸਲਾਰਪੁਰ ਚਲਾ ਗਿਆ ਅਤੇ ਰਾਤ ਉਥੇ ਹੀ ਰੁਕ ਗਿਆ।
ਅਗਲੇ ਦਿਨ ਸੋਮਵਾਰ ਨੂੰ ਉਹ ਸਲਾਰਪੁਰ ਤੋਂ ਸਿੱਧਾ ਆਪਣੇ ਕੰਮ ’ਤੇ ਗਿਆ ਅਤੇ ਜਦੋਂ ਵਾਪਸ ਆਪਣੇ ਘਰ ਖਲਵਾੜਾ ਪਰਤਿਆ ਤਾਂ ਘਰ ਦੇ ਹਾਲਾਤ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਘਰ ਦੇ ਅੰਦਰਲੇ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿਚ ਪਈ ਅਲਮਾਰੀ ਦਾ ਲਾਕ ਵੀ ਟੁੱਟਿਆ ਹੋਇਆ ਸੀ ਅਤੇ ਸਾਰਾ ਸਾਮਾਨ ਫਰਸ਼ ’ਤੇ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਘਰ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਅਣਪਛਾਤੇ ਚੋਰ ਅਲਮਾਰੀ ਵਿਚ ਰੱਖੀਆਂ ਸੋਨੇ ਦੀਆਂ ਵਾਲੀਆਂ, ਇਕ ਸੋਨੇ ਦੀ ਲੇਡੀਜ਼ ਅੰਗੂਠੀ, ਇਕ ਜੈਂਟਸ ਅੰਗੂਠੀ, ਇਕ ਹੋਰ ਸੋਨੇ ਦੀ ਮੰਦਰੀ, ਇਕ ਜੋੜਾ ਸੋਨੇ ਦੇ ਟਾਪਸ, ਚਾਂਦੀ ਦੇ 2 ਬਰੇਸਲੇਟ, ਇਕ ਚਾਂਦੀ ਦੀ ਚੈਨ, ਤਿੰਨ ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਅਲਮਾਰੀ ਵਿਚ ਰੱਖੀ 22,000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਪੀੜਤ ਮੁਤਾਬਕ ਇਹ ਚੋਰੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤੀ ਗਈ ਜਾਪਦੀ ਹੈ। ਪੁਲਸ ਨੇ ਬਲਦੇਵ ਰਾਜ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! SnapChat 'ਤੇ ਕੀਤੀ ਦੋਸਤੀ, ਫਿਰ ਕੁੜੀ ਦੀ ਰੋਲ਼ 'ਤੀ ਪੱਤ, ਇਤਰਾਜ਼ਯੋਗ ਵੀਡੀਓ ਬਣਾ ਕੀਤਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੱਝਾਂ ਚਾਰਦੇ ਵਿਅਕਤੀ ਦੀ ਛੱਪੜ 'ਚ ਡਿੱਗਣ ਕਾਰਨ ਮੌਤ, 3 ਧੀਆਂ ਦਾ ਸੀ ਪਿਓ
NEXT STORY