ਹੁਸ਼ਿਆਰਪੁਰ (ਰਾਕੇਸ਼)- ਐੱਸ. ਐੱਸ. ਪੀ. ਸਤਰਾਜ ਸਿੰਘ ਚਾਹਲ ਅਤੇ ਐੱਸ. ਪੀ. ਹੁਸ਼ਿਆਰਪੁਰ ਦੇ ਦਿਸ਼-ਨਿਰਦੇਸ਼ਾਂ ’ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਤੇ ਸਮਗਲਿੰਗ ਕਰਨ ਵਾਲਿਆਂ ਦੇ ਵਿਰੁੱਧ ਨੱਥ ਕੱਸਣ ਦੇ ਲਈ ਪੁਲਸ ਨੇ ਬੀਤੇ ਦਿਨ ਜ਼ੋਰਦਾਰ ਸਰਚ ਮੁਹਿੰਮ ਚਲਾਈ। ਇਸ ਮੁਹਿੰਮ ’ਚ ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਅਤੇ ਥਾਣਾ ਸਦਰ, ਮਾਡਲ ਟਾਊਨ ਅਤੇ ਸਿਟੀ ਦੇ ਮੁਖੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਹ ਵੀ ਪੜ੍ਹੋ : ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ

ਜਾਣਕਾਰੀ ਦਿੰਦੇ ਹੋਏ ਹਰ ਪ੍ਰੇਮ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਸੂਬੇ ’ਚ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਚੌਕਸ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ 20-25 ਘਰਾਂ ’ਚ ਛਾਪੇਮਾਰੀ ਕੀਤੀ, ਜਿੱਥੇ ਉਨ੍ਹਾਂ ਨੂੰ ਨਸ਼ੇ ਹੋਣ ਦੇ ਸ਼ੱਕ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਪੁਲਸ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਕੋਈ ਨਸ਼ਾ ਵੇਚਣ ਵਾਲਾ ਵਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਦੋਵੇਂ ਧਿਰਾਂ ਮਿਲ ਕੇ ਨਸ਼ੇ ਦੇ ਕੋਹੜ ਨੂੰ ਸਮਾਜ ਤੋਂ ਮਿਟਾ ਸਕਣ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ
NEXT STORY