ਹੁਸ਼ਿਆਰਪੁਰ, (ਅਮਰਿੰਦਰ)— ਥਾਣਾ ਮਾਡਲ ਟਾਊਨ ਅਧੀਨ ਬਲਵੀਰ ਕਾਲੋਨੀ ਦੇ ਰਹਿਣ ਵਾਲੇ 38 ਸਾਲਾ ਨੌਜਵਾਨ ਕਮਲ ਪੁੱਤਰ ਜੋਗਿੰਦਰ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਵਿਚ ਤੇਲ ਪਾ ਕੇ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਡਾਕਟਰਾਂ ਅਨੁਸਾਰ ਅੱਗ ਨਾਲ ਕਮਲ ਕਰੀਬ 20 ਤੋਂ 30 ਫੀਸਦੀ ਝੁਲਸ ਗਿਆ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਕਮਲ ਨੂੰ ਬਰਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
ਸਿਵਲ ਹਸਪਤਾਲ ਦੇ ਬਰਨ ਵਾਰਡ ਵਿਚ ਜਾਣਕਾਰੀ ਦਿੰਦੇ ਹੋਏ ਕਮਲ ਨੇ ਦੱਸਿਆ ਕਿ ਉਸ ਨੂੰ ਸ਼ਰਾਬ ਪੀਣ ਦਾ ਸ਼ੌਕ ਹੈ, ਜਿਸ ਦਾ ਹੁਣ ਉਹ ਆਦੀ ਹੋ ਚੁੱਕਿਆ ਹੈ। ਘਰ ਵਿਚ 2 ਬੱਚੇ ਵੀ ਹਨ। ਪਤਨੀ ਸ਼ਰਾਬ ਪੀਣ ਤੋਂ ਰੋਕਦੀ ਹੈ। ਇਸੇ ਗੱਲ ਕਾਰਨ ਜਦੋਂ ਘਰ ਵਿਚ ਕੱਲ wਵਿਵਾਦ ਹੋ ਗਿਆ ਤਾਂ ਉਸ ਨੇ ਗੁੱਸੇ ਵਿਚ ਆਪਣੇ ਸਰੀਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ।
ਇਟਲੀ 'ਚ ਗੋਬਰ ਦੇ ਟੈਂਕ ਵਿਚ ਡਿੱਗਣ ਨਾਲ ਕੁਰਾਲਾ ਖੁਰਦ ਦੇ ਨੌਜਵਾਨ ਦੀ ਮੌਤ
NEXT STORY