ਜਲੰਧਰ (ਵਰੁਣ)– ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਦਨ ਸਿੰਘ ਵਾਸੀ ਖੁਰਲਾ ਕਿੰਗਰਾ ਨੇ ਦੱਸਿਆ ਕਿ 25 ਨਵੰਬਰ 2019 ਨੂੰ ਉਸ ਨੂੰ ਸਿਮਰਨ ਨਾਂ ਦੀ ਕੁੜੀ ਦਾ ਫੋਨ ਆਇਆ ਸੀ। ਉਸ ਨੇ ਉਨ੍ਹਾਂ ਦੀ ਬੇਟੀ ਦੇ ਰਿਸ਼ਤੇ ਦੀ ਗੱਲ ਕਹੀ ਅਤੇ ਕਿਹਾ ਕਿ ਉਨ੍ਹਾਂ ਕੋਲ ਇਕ ਰਿਸ਼ਤਾ ਹੈ ਅਤੇ ਉਹ ਮੁੰਡਾ ਦਿੱਲੀ ਵਿਚ ਇਨਕਮ ਟੈਕਸ ਮਹਿਕਮੇ ਵਿਚ ਕੰਮ ਕਰਦਾ ਹੈ। ਮਦਨ ਸਿੰਘ ਨੇ ਜਦੋਂ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਉਨ੍ਹਾਂ ਦਾ ਫੋਨ ਨੰਬਰ ਮੰਗਿਆ ਤਾਂ ਸਿਮਰਨ ਨੇ ਉਨ੍ਹਾਂ ਨੂੰ 6000 ਰੁਪਏ ਟਰਾਂਸਫਰ ਕਰਨ ਦੀ ਗੱਲ ਕਹੀ। ਸ਼ੱਕ ਹੋਣ ’ਤੇ ਮਦਨ ਸਿੰਘ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਗਿਆਨੀ ਹਰਪ੍ਰੀਤ ਸਿੰਘ, ਕਿਹਾ-ਪੰਥ ਦੋਖੀਆਂ ਨੂੰ ਮਿਲੇ ਵੱਡੀ ਸਜ਼ਾ
ਦੋਸ਼ ਹੈ ਕਿ ਕੁਝ ਦਿਨ ਬਾਅਦ ਦੋਬਾਰਾ ਉਸੇ ਲੜਕੀ ਦਾ ਫੋਨ ਆਇਆ ਅਤੇ ਕਹਿਣ ਲੱਗੀ ਕਿ ਉਕਤ ਲੋਕਾਂ ਨੂੰ ਤੁਹਾਡੀ ਬੇਟੀ ਬਹੁਤ ਪਸੰਦ ਆਈ ਹੈ ਅਤੇ ਉਹ ਆਪਣੇ ਬੇਟੇ ਦਾ ਰਿਸ਼ਤਾ ਕਰਨਾ ਚਾਹੁੰਦੇ ਹਨ। ਦੋਬਾਰਾ ਤੋਂ ਫੋਨ ਨੰਬਰ ਮੰਗਣ ’ਤੇ ਸਿਮਰਨ ਨੇ ਕਿਹਾ ਕਿ ਉਹ ਉਸਦੀ ਫੋਨ ਕਾਨਫਰੰਸ ਵਿਚ ਗੱਲ ਕਰਵਾ ਸਕਦੀ ਹੈ ਪਰ ਸ਼ਰਤ ਇਹ ਰੱਖੀ ਕਿ ਮੁੰਡੇ ਧਿਰ ਦੇ ਘਰ ਦਾ ਪਤਾ ਅਤੇ ਫੋਨ ਨੰਬਰ ਬਾਰੇ ਕੋਈ ਗੱਲ ਨਹੀਂ ਹੋਵੇਗੀ। ਮਦਨ ਸਿੰਘ ਵੱਲੋਂ ਹਾਮੀ ਭਰਨ ’ਤੇ ਉਸਦੀ ਕਾਨਫਰੰਸ ’ਤੇ ਗੱਲ ਕਰਵਾਈ ਗਈ। ਦੂਜੇ ਪਾਸੇ ਗੱਲ ਕਰਨ ਵਾਲੀ ਔਰਤ ਖ਼ੁਦ ਨੂੰ ਮੁੰਡੇ ਦੀ ਮਾਂ ਦੱਸ ਰਹੀ ਸੀ। ਫਿਰ ਸਿਮਰਨ ਨੇ ਕਿਹਾ ਕਿ 2500 ਰੁਪਏ ਜਮ੍ਹਾ ਕਰਨ ’ਤੇ ਉਹ ਲੜਕੇ ਧਿਰ ਦਾ ਨੰਬਰ ਅਤੇ ਸਾਰੀ ਜਾਣਕਾਰੀ ਦੇ ਸਕਦੀ ਹੈ। ਕੁੜੀ ਦੀਆਂ ਗੱਲਾਂ ਵਿਚ ਆ ਕੇ ਉਸ ਵੱਲੋਂ ਦਿੱਤੇ ਨੰਬਰ ’ਤੇ 2500 ਰੁਪਏ ਪੇਟੀਐਮ ਰਾਹੀਂ ਭੇਜ ਦਿੱਤੇ ਪਰ ਉਸ ਤੋਂ ਬਾਅਦ ਕਥਿਤ ਮੈਰਿਜ ਬਿਊਰੋ ਵਾਲਿਆਂ ਨੇ ਉਨ੍ਹਾਂ ਦੇ ਫੋਨ ਉਠਾਉਣੇ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ: ਸਿੱਧੂ ਦੀ ਸਭਾ 'ਚ ਵਿਧਾਇਕ ਜਗਦੇਵ ਕਮਾਲੂ ਨੂੰ ਨਹੀਂ ਮਿਲੀ ਬੈਠਣ ਦੀ ਜਗ੍ਹਾ, ਭਖਿਆ ਵਿਵਾਦ
ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪਹਿਲਾਂ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਪਰ ਹੁਣ ਦੁਬਾਰਾ ਇਸ ਮਾਮਲੇ ਦੀ ਜਾਂਚ ਖੁੱਲ੍ਹੀ ਤਾਂ ਪਤਾ ਲੱਗਾ ਕਿ ਜਿਸ ਨੰਬਰ ’ਤੇ ਪੈਸੇ ਭੇਜੇ ਗਏ ਸਨ, ਉਹ ਜੈਪੁਰ ਦੇ ਸੁਭਾਸ਼ ਨਗਰ ਵਾਸੀ ਉਮਾ ਸ਼ੰਕਰ ਵਾਸੀ ਸੀਤਾ ਰਾਮਬਾਰੀਕ ਦਾ ਹੈ, ਜਦਕਿ ਜਿਨ੍ਹਾਂ-ਜਿਨ੍ਹਾਂ ਨੰਬਰਾਂ ਤੋਂ ਫੋਨ ਆਏ, ਉਹ ਸਿਮ ਕਾਰਡ ਪ੍ਰਿਯੰਕਾ ਸਿੰਘ ਪਤਨੀ ਰਾਕੇਸ਼ ਸਿੰਘ ਵਾਸੀ ਸੁਭਾਸ਼ ਨਗਰ ਜੈਪੁਰ ਅਤੇ ਸੂਰਜ ਪ੍ਰਸਾਦ ਪੁੱਤਰ ਅਵਦੇਸ਼ ਕੁਮਾਰ ਵਾਸੀ ਪੀਟਰ ਕਾਲੋਨੀ ਜੈਪੁਰ ਦੇ ਹਨ। ਪੁਲਸ ਨੇ ਜਾਂਚ ਕਰ ਕੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਕਿਸਾਨ ਸੰਕਟ ’ਤੇ ਹਰਸਿਮਰਤ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨੂੰ ਬੋਲਣ ਦਾ ਅਧਿਕਾਰ ਨਹੀਂ : ਕੈਪਟਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਾਂਡਾ ਦਾ ਸੇਵਾ ਕੇਂਦਰ ਭੀੜ 'ਤੇ ਕੰਟਰੋਲ ਕਰਨ ਤੋਂ ਹੋਇਆ ਅਸਮਰੱਥ
NEXT STORY