ਜਲੰਧਰ (ਸੋਨੂੰ)- ਜਲੰਧਰ ਦੇ ਏ. ਐੱਸ. ਆਈ. ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉਥੇ ਇਕ ਜੰਗਲੀ ਸਾਂਬਰ ਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਇਹ ਜੰਗਲੀ ਸਾਂਬਰ ਰਾਤ ਵੇਲੇ ਆ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਸਕਿਓਰਿਟੀ ਗਾਰਡ ਨੇ ਦੱਸਿਆ ਹੈ ਕਿ ਉਹ ਜਦੋਂ ਸਵੇਰੇ ਕਰੀਬ 8 ਵਜੇ ਡਿਊਟੀ 'ਤੇ ਆਇਆ ਤਾਂ ਉਸ ਨੂੰ ਇਹ ਪਤਾ ਲੱਗਾ ਕਿ ਇਥੇ ਇਕ ਜੰਗਲੀ ਸਾਂਬਰ ਆਇਆ ਹੋਇਆ ਹੈ, ਜਿਸ ਤੋਂ ਬਾਅਦ ਉਸ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਨੂੰ ਦੇ ਦਿੱਤੀ।

ਮੌਕੇ 'ਤੇ ਹੀ ਜੰਗਲਾਤ ਮਹਿਕਮੇ ਦੇ ਕਰਮਚਾਰੀ ਵੀ ਆ ਗਏ ਸਨ ਅਤੇ ਦੋ ਤਿੰਨ ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਸਾਂਬਰ ਨੂੰ ਉਨ੍ਹਾਂ ਨੇ ਕਾਬੂ ਕਰ ਲਿਆ। ਸਕਿਓਰਿਟੀ ਗਾਰਡ ਨੇ ਦੱਸਿਆ ਹੈ ਕਿ ਸਾਂਬਰ ਵੱਲੋਂ ਕਿਸੇ ਵੀ ਕੋਈ ਵੀ ਮਰੀਜ਼ ਜਾਂ ਹਸਪਤਾਲ ਦੇ ਅੰਦਰ ਵੜ ਕੇ ਕੋਈ ਤਬਾਹੀ ਨਹੀਂ ਮਚਾਈ। ਇਹ ਬੱਸ ਬਾਹਰ ਹੀ ਘੁੰਮਦਾ ਰਿਹਾ ਅਤੇ ਕੜੀ ਮਸ਼ੱਕਤ ਤੋਂ ਬਾਅਦ ਉਸ ਨੂੰ ਕਾਬੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਬਿਕਰਮ ਮਜੀਠੀਆ ਤੇ ਬੀਬੀ ਜਗੀਰ ਕੌਰ ਨੂੰ ਐਲਾਨਿਆ ਉਮੀਦਵਾਰ

ਉੱਥੇ ਹੀ ਡਾਕਟਰ ਦਮਨਵੀਰ ਸਿੰਘ ਦਾ ਕਹਿਣਾ ਹੈ ਕਿ ਸਾਂਬਰ ਨੂੰ ਇੰਜੈਕਸ਼ਨ ਦੇ ਕੇ ਹੁਣ ਇਸ ਦੀ ਮੁੱਢਲੀ ਮਦਦ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਹੁਣ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ। ਜੰਗਲਾਤ ਮਹਿਕਮੇ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਸਾਂਭਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਉਹ ਬਿਲਕੁਲ ਠੀਕ ਹੈ ਅਤੇ ਹੁਣ ਇਸ ਨੂੰ ਚੌਹਾਲ ਵਿਖੇ ਲਿਜਾ ਕੇ ਛੱਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਜਾ ਰਹੀ ਵਿਦਿਆਰਥੀਆਂ ਦੀ ਲੁੱਟ ਅਤੇ ਖੱਜਲ-ਖੁਆਰੀ
NEXT STORY