ਮੁੰਬਈ : ਮੁੰਬਈ ਦੇ ਅੰਧੇਰੀ ਵੈਸਟ ਖੇਤਰ ਵਿੱਚ ਸਥਿਤ ਇੱਕ 23 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਵੀਰਵਾਰ ਸਵੇਰੇ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਇਸ ਦੌਰਾਨ ਲੋਕਾਂ ਨੇ ਡਰ ਦੇ ਮਾਰੇ ਬਾਹਰ ਨੂੰ ਦੌੜਨਾ ਸ਼ੁਰੂ ਕਰ ਦਿੱਤੀ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਲਗਭਗ 40 ਲੋਕਾਂ ਨੂੰ ਬਾਹਰ ਸੁਰੱਖਿਅਤ ਕੱਢਿਆ ਗਿਆ।
ਪੜ੍ਹੋ ਇਹ ਵੀ - ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਭੇਤਭਰੇ ਹਾਲਾਤ 'ਚ ਲਾਸ਼ਾਂ ਬਰਾਮਦ, ਦ੍ਰਿਸ਼ ਦੇਖ ਕੰਬੇ ਲੋਕ
ਅਧਿਕਾਰੀਆਂ ਨੇ ਦੱਸਿਆ ਕਿ ਲੱਗ ਲੱਗਣ ਦੀ ਇਹ ਘਟਨਾ ਵੀਰਾ ਦੇਸਾਈ ਰੋਡ 'ਤੇ ਕੰਟਰੀ ਕਲੱਬ ਦੇ ਨੇੜੇ ਸੋਰੈਂਟੋ ਟਾਵਰ ਵਿੱਚ ਸਵੇਰੇ 10 ਵਜੇ ਦੇ ਕਰੀਬ ਵਾਪਰੀ ਹੈ। ਇਸ ਦੌਰਾਨ ਕਿਸੇ ਨੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 30-40 ਲੋਕਾਂ ਨੂੰ 16ਵੀਂ ਮੰਜ਼ਿਲ ਤੋਂ ਪੌੜੀਆਂ ਰਾਹੀਂ ਹੇਠਾਂ ਲਿਆਂਦਾ ਗਿਆ, ਜਦੋਂ ਕਿ ਇੱਕ ਔਰਤ ਸਮੇਤ ਤਿੰਨ ਹੋਰਾਂ ਨੂੰ 15ਵੀਂ ਮੰਜ਼ਿਲ 'ਤੇ ਇੱਕ ਫਲੈਟ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਪੜ੍ਹੋ ਇਹ ਵੀ - ਕੜਾਕੇ ਦੀ ਠੰਡ 'ਚ ਸਕੂਲ ਜਾਣ ਦੀ ਥਾਂ DM ਦਫ਼ਤਰ ਪੁੱਜੀ ਕੁੜੀ! ਗੱਲਾਂ ਸੁਣ ਹਰ ਕੋਈ ਹੋ ਗਿਆ ਹੈਰਾਨ
ਉਨ੍ਹਾਂ ਕਿਹਾ ਕਿ ਅੱਗ ਨੇ 10ਵੀਂ ਅਤੇ 21ਵੀਂ ਮੰਜ਼ਿਲ ਦੇ ਵਿਚਕਾਰ ਬਿਜਲੀ ਦੇ ਸ਼ਾਫਟ ਵਿੱਚ ਤਾਰਾਂ ਅਤੇ ਹੋਰ ਉਪਕਰਣਾਂ ਦੇ ਨਾਲ-ਨਾਲ ਵੱਖ-ਵੱਖ ਮੰਜ਼ਿਲਾਂ 'ਤੇ ਡਕਟ ਦੇ ਨੇੜੇ ਸਥਿਤ ਰਾਊਟਰ, ਜੁੱਤੀਆਂ ਦੀਆਂ ਅਲਮਾਰੀਆਂ ਅਤੇ ਲੱਕੜ ਦੇ ਫਰਨੀਚਰ ਨੂੰ ਪ੍ਰਭਾਵਿਤ ਕੀਤਾ। ਅਧਿਕਾਰੀ ਨੇ ਕਿਹਾ ਕਿ ਫਾਇਰ ਵਿਭਾਗ ਨੇ ਘੱਟੋ-ਘੱਟ ਚਾਰ ਫਾਇਰ ਇੰਜਣਾਂ ਅਤੇ ਹੋਰ ਉਪਕਰਣਾਂ ਦੀ ਮਦਦ ਨਾਲ ਸਵੇਰੇ 11:37 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਭੇਤਭਰੇ ਹਾਲਾਤ 'ਚ ਲਾਸ਼ਾਂ ਬਰਾਮਦ, ਦ੍ਰਿਸ਼ ਦੇਖ ਕੰਬੇ ਲੋਕ
NEXT STORY