ਜਲੰਧਰ (ਵਰੁਣ)— ਬੱਸ ਸਟੈਂਡ ਦੇ ਬਾਹਰ ਸਥਿਤ ਇਕ ਲਾਟਰੀ ਸਟਾਲ 'ਤੇ ਫਰਜ਼ੀ ਪੱਤਰਕਾਰਾਂ ਅਤੇ ਲਾਟਰੀ ਸਟਾਲ ਵਾਲਿਆਂ ਦੇ ਵਿਚਕਾਰ ਝਗੜਾ ਹੋ ਗਿਆ। ਲਾਟਰੀ ਸਟਾਲ ਵਾਲਿਆਂ ਨੇ ਫਰਜ਼ੀ ਪੱਤਰਕਾਰਾਂ 'ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ। ਮਾਮਲਾ ਚੌਕੀ ਪਹੁੰਚਿਆ ਤਾਂ ਹੰਗਾਮੇ ਤੋਂ ਬਾਅਦ ਦੋਵਾਂ ਪੱਖਾਂ 'ਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ।
ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਲਾਟਰੀ ਸਟਾਲ ਵਾਲਿਆਂ ਨੇ ਦੋਸ਼ ਲਗਾਏ ਸਨ ਕਿ 2 ਨੌਜਵਾਨ ਉਨ੍ਹਾਂ ਦੀ ਦੁਕਾਨ 'ਚ ਆ ਕੇ ਪੈਸੇ ਮੰਗ ਰਹੇ ਸਨ। ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਕੈਮਰੇ ਕੱਢ ਲਏ ਅਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ 'ਚ ਲੜਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਫਰਜ਼ੀ ਪੱਤਰਕਾਰ 2 ਦਿਨ ਪਹਿਲਾਂ ਵੀ ਪੈਸੇ ਮੰਗਣ ਆਏ ਸਨ। ਮਦਨ ਸਿੰਘ ਦਾ ਕਹਿਣਾ ਹੈ ਕਿ ਖੁਦ ਨੂੰ ਪੱਤਰਕਾਰ ਕਹਿਣ ਵਾਲੇ ਲੋਕਾਂ ਨੇ ਕੈਮਰੇ ਤੋੜਣ ਦੇ ਦੋਸ਼ ਲਾਏ ਸਨ ਪਰ ਉਨ੍ਹਾਂ ਦੋਵਾਂ ਵਿਚ ਰਾਜ਼ੀਨਾਮਾ ਹੋ ਚੁੱਕਾ ਹੈ। ਦੱਸ ਦਈਏ ਕਿ ਕਾਫੀ ਸਮੇਂ ਤੋਂ ਬੱਸ ਸਟੈਂਡ ਦੇ ਆਲੇ-ਦੁਆਲੇ ਲਾਟਰੀ ਸਟਾਲ ਦੀ ਆੜ ਵਿਚ ਦੜੇ ਸੱਟੇ ਦਾ ਕੰਮ ਚੱਲ ਰਿਹਾ ਹੈ ਪਰ ਪੁਲਸ ਵਲੋਂ ਉਨ੍ਹਾਂ ਨੂੰ ਬੰਦ ਨਹੀਂ ਕਰਵਾਇਆ ਜਾ ਰਿਹਾ। ਇਕ ਸੰਗਠਨ ਦਾ ਆਗੂ ਵੀ ਬੱਸ ਸਟੈਂਡ ਦੇ ਬਾਹਰ ਲਾਟਰੀ ਦੀ ਆੜ ਵਿਚ ਦੜਾ ਸੱਟਾ ਲਵਾ ਰਿਹਾ ਹੈ।
ਲੱਭਿਆ ਪਰਸ ਮੋੜਨ ਗਏ ਨੌਜਵਾਨ ਦੀ ਕੁੱਟਮਾਰ
NEXT STORY