ਲੁਧਿਆਣਾ : ਦਿੱਲੀ ਦੇ ਕੱਪੜਾ ਕਾਰੋਬਾਰੀ ਦੀ ਕਿਸਮਤ ਉਸ ਵੇਲੇ ਖੁੱਲ੍ਹ ਗਈ, ਜਦੋਂ ਉਸ ਦੀ ਅਚਾਨਕ ਢਾਈ ਕਰੋੜ ਰੁਪਏ ਦੀ ਲਾਟਰੀ ਲੱਗ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਹ ਕੱਪੜੇ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦਾ ਲੁਧਿਆਣਾ ਆਉਣਾ-ਜਾਣਾ ਲੱਗਾ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਨਵੀਂ Update, ਜਾਰੀ ਹੋਏ ਨਿਰਦੇਸ਼
ਉਹ ਇੱਥੇ ਲਾਟਰੀਆਂ ਪਾ ਕੇ ਪਿਛਲੇ ਕਈ ਸਾਲਾਂ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਅਤੇ ਇਸ ਵਾਰ ਉਸ ਨੇ ਘੰਟਾ ਘਰ ਨੇੜੇ ਦੁਕਾਨ 'ਚ ਹੋਲੀ ਬੰਪਰ ਪਾਇਆ ਸੀ। ਹੁਣ ਉਸ ਦੀ ਕਿਸਮਤ ਨੇ ਅਚਾਨਕ ਪਲਟੀ ਮਾਰੀ ਅਤੇ ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲ ਗਈ, ਜਿਸ ਦਾ ਉਸ ਨੂੰ ਯਕੀਨ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ, ਜਾਰੀ ਹੋ ਗਈ Notification
ਪੁਸ਼ਪਿੰਦਰ ਨੇ ਕਿਹਾ ਕਿ ਅੱਜ ਉਸ ਦੀ ਮਿਹਨਤ ਨੂੰ ਚਾਰ ਚੰਨ ਲੱਗ ਗਏ ਹਨ ਅਤੇ ਢਾਈ ਕਰੋੜ ਨਾਲ ਉਹ ਆਪਣੀ ਜ਼ਿੰਦਗੀ ਦੀਆਂ ਖੁਆਇਸ਼ਾਂ ਨੂੰ ਪੂਰੀਆਂ ਕਰ ਸਕੇਗਾ। ਲਾਟਰੀ ਲੱਗਣ 'ਤੇ ਪੁਸ਼ਪਿੰਦਰ ਸਮੇਤ ਪੂਰਾ ਪਰਿਵਾਰ ਖੁਸ਼ੀ ਦੀ ਲਹਿਰ 'ਚ ਹੈ ਅਤੇ ਰਿਸ਼ਤੇਦਾਰਾਂ ਅਤੇ ਬਾਕੀ ਲੋਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲਾਟਰੀ ਲੱਗਣ 'ਤੇ ਪੁਸ਼ਪਿੰਦਰ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
NEXT STORY