ਜਲੰਧਰ (ਮਾਹੀ)— ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨੇੜੇ ਅੱਡਾ ਨੂਰਪੁਰ ਵਿਖੇ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਐਕਟਿਵਾ ਸਵਾਰ ਨੂੰ ਬਚਾਉਂਦੇ ਹੋਏ ਗੁਰਦਾਸਪੁਰ ਵੱਲੋਂ ਆ ਰਹੀ ਐਂਬੂਲੈਂਸ ਹਾਈਵੇਅ ’ਤੇ ਲੱਗੀਆਂ ਗਰਿਲਾਂ ’ਚ ਜਾ ਵੱਜੀ। ਇਸ ਹਾਦਸੇ ’ਚ ਡਰਾਈਵਰ ਰਜਿੰਦਰ ਪਾਲ ਉਰਫ਼ ਰਾਜੇਸ਼ ਪੁੱਤਰ ਸੰਤੋਖ ਲਾਲ ਵਾਸੀ ਗੁਰਦਾਸਪੁਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ
ਮੌਕੇ ’ਤੇ ਇਸ ਦੀ ਸੂਚਨਾ ਥਾਣਾ ਮਕਸੂਦਾਂ ਪੁਲਸ ਨੂੰ ਦਿੱਤੀ ਗਈ। ਇਸ ਹਾਦਸੇ ਤੋਂ ਬਾਅਦ ਹਾਈਵੇਅ ’ਤੇ ਕਾਫ਼ੀ ਲੰਬਾ ਜਾਮ ਲੱਗਾ ਰਿਹਾ, ਜਿਸ ਨੂੰ ਬਾਅਦ ’ਚ ਪੁਲਸ ਵੱਲੋਂ ਹਟਵਾਇਆ ਗਿਆ ਹੈ ਅਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ’ਚ ਪਏ ਮਰੀਜ਼ ਨੂੰ ਨੇੜੇ ਦੇ ਹਸਪਤਾਲ ’ਚ ਲਿਜਾਇਆ ਗਿਆ ਅਤੇ ਡਰਾਈਵਰ ਨੂੰ ਵੀ ਮੌਕੇ ’ਤੇ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ
ਸੇਵਾ ਕੇਂਦਰਾਂ ’ਤੇ ਮਿਲੇਗੀ ਰਾਹਤ, ਘਰ ਬੈਠੇ ਮੋਬਾਇਲ ’ਤੇ ਬਾਰ ਕੋਡ ਸਕੈਨ ਕਰਕੇ ਮਿਲ ਜਾਵੇਗੀ ਅਪੁਆਇੰਟਮੈਂਟ
NEXT STORY