ਜਲੰਧਰ (ਸ਼ੈਲੀ)– ਕੋਵਿਡ-19 ਲਾਗ ਦੀ ਬੀਮਾਰੀ ਨੇ ਖ਼ੂਨ ਦੇ ਰਿਸ਼ਤਿਆਂ ਵਿਚ ਦੂਰੀਆਂ ਪੈਦਾ ਕਰ ਦਿੱਤੀਆਂ ਹਨ ਅਤੇ ਕੋਵਿਡ ਪਾਜ਼ੇਟਿਵ ਰਿਪੋਰਟ ਆਉਂਦੇ ਹੀ ਸਕੇ-ਸੰਬੰਧੀ ਮਰੀਜ਼ ਦਾ ਹੌਂਸਲਾ ਵਧਾਉਣ ਦੀ ਥਾਂ ਨਫ਼ਰਤ ਕਰਨ ਲੱਗਦੇ ਹਨ। ਇਹੀ ਕਾਰਨ ਹੈ ਕਿ ਕਈ ਮਰੀਜ਼ ਪਾਜ਼ੇਟਿਵ ਹੁੰਦੇ ਹੋਏ ਵੀ ਇਸ ਦੀ ਭਿਣਕ ਦੂਜਿਆਂ ਨੂੰ ਨਹੀਂ ਲੱਗਣ ਦਿੰਦੇ ਅਤੇ ਉਹ ਆਮ ਲੋਕਾਂ ਵਾਂਗ ਘੁੰਮਦੇ-ਫਿਰਦੇ ਰਹਿੰਦੇ ਹਨ।
ਦੂਜੇ ਪਾਸੇ ਜਿਨ੍ਹਾਂ ਲੋਕਾਂ ਦੇ ਸਕੇ-ਸੰਬੰਧੀ ਕੋਰੋਨਾ ਨੇ ਨਿਗਲ ਲਏ, ਉਨ੍ਹਾਂ ਲਈ ਇਹ ਮਹਾਮਾਰੀ ਹੈ ਪਰ ਜਿਹੜੇ ਹਸਪਤਾਲ ਵਿਚ ਕੋਰੋਨਾ ਨਾਲ ਜੱਦੋ-ਜਹਿਦ ਕਰਨ ਤੋਂ ਬਾਅਦ ਵਾਪਸ ਆ ਗਏ ਹਨ, ਉਨ੍ਹਾਂ ਲਈ ਇਹ ਬੀਮਾਰੀ ਹੈ ਪਰ ਜਿਹੜੇ ਅਜੇ ਤੱਕ ਇਸ ਮਹਾਮਾਰੀ ਤੋਂ ਬਚੇ ਹੋਏ ਹਨ, ਉਹ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਇਸ ਨੂੰ ਨਾਟਕ ਸਮਝਣ ਦੀ ਭੁੱਲ ਕਰ ਰਹੇ ਹਨ।
ਇਹ ਵੀ ਪੜ੍ਹੋ : ਰੋਪੜ ਵਿਖੇ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਵੱਡੀ ਖੇਪ
ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨਾਗਰਿਕਾਂ ਨੂੰ ਬਚਾਉਣ ਵਿਚ ਲੱਗੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਵਧੇਰੇ ਲੋਕ ਇਸ ਨੂੰ ਮਜ਼ਾਕ ਵਿਚ ਲੈ ਰਹੇ ਹਨ। ਉਹ ਖਾਕੀ ਵਰਦੀਧਾਰੀ ਨੂੰ ਦੇਖਦੇ ਹੀ ਹੈਲਮੇਟ ਵਾਂਗ ਮਾਸਕ ਪਹਿਨ ਲੈਂਦੇ ਹਨ ਅਤੇ ਫਿਰ ਜਿਉਂ ਹੀ ਉਹ ਦੂਰ ਹੁੰਦੇ ਹਨ ਤਾਂ ਤੁਰੰਤ ਹਟਾ ਲੈਂਦੇ ਹਨ। ਕੋਟ ਕਿਸ਼ਨ ਚੰਦ ਸ਼ਮਸ਼ਾਨਘਾਟ ਦੇ ਟਰੱਸਟੀ ਅਤੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮ ਮੰਨਣਾ ਸਭ ਦਾ ਫਰਜ਼ ਹੈ। ਇਸ ਦੇ ਨਾਲ-ਨਾਲ ਜੇਕਰ ਕੋਰੋਨਾ ਵਾਇਰਸ ’ਤੇ ਜਿੱਤ ਹਾਸਲ ਕਰਨੀ ਹੈ ਤਾਂ ਹਰੇਕ ਨਾਗਰਿਕ ਨੂੰ ਸੈਨਿਕ ਵਾਂਗ ਖ਼ੁਦ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਜਾਗ੍ਰਿਤ ਕਰਨਾ ਚਾਹੀਦਾ ਹੈ ਅਤੇ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਸ਼ਹਿਰ ਵਿਚ ਸਥਾਪਤ ਸ਼ਮਸ਼ਾਨਘਾਟਾਂ ਹਰਨਾਮਦਾਸਪੁਰਾ, ਬਸਤੀ ਸ਼ੇਖ, ਬਸਤੀ ਗੁਜ਼ਾਂ, ਕਰਤਾਰਪੁਰ, ਬਸਤੀ ਦਾਨਿਸ਼ਮੰਦਾਂ ਅਤੇ ਮਾਡਲ ਟਾਊਨ ਵਿਚ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਵਾਉਣ ਵਾਲੇ ਚਾਰਜੀ ਪੰਡਿਤਾਂ ਵਿਚ ਅਭਿਸ਼ੇਕ, ਜਤਿਨ ਸ਼ਰਮਾ, ਸ਼ਾਮ ਲਾਲ, ਅਨਿਲ, ਵਿਜੇ ਅਤੇ ਦਿਸ਼ਾਂਤ ਨੇ ਦੱਸਿਆ ਕਿ ਸਾਰੇ ਸ਼ਮਸ਼ਾਨਘਾਟਾਂ ਵਿਚ ਲਗਭਗ ਰੋਜ਼ਾਨਾ 2 ਤੋਂ 3 ਕੋਵਿਡ ਮਰੀਜ਼ਾਂ ਦੀਆਂ ਅਰਥੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਦੇ ਸਸਕਾਰ ਦੀਆਂ ਰਸਮਾਂ ਉਹ ਦੂਰ ਖੜ੍ਹੇ ਹੋ ਕੇ ਹੀ ਕਰਵਾਉਂਦੇ ਹਨ। ਵਧੇਰੇ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਥਾਂ ਹਸਪਤਾਲ ਤੋਂ ਆਈ ਟੀਮ ਦੇ ਮੈਂਬਰ ਹੀ ਕਰਦੇ ਹਨ ਅਤੇ ਪਰਿਵਾਰਕ ਮੈਂਬਰ ਦੂਰ ਖੜ੍ਹੇ ਹੋ ਕੇ ਵੇਖਦੇ ਹੋਏ ਖ਼ੁਦ ਰਸਮਾਂ ਕਰਨ ਤੋਂ ਪ੍ਰਹੇਜ਼ ਕਰਦੇ ਹਨ। ਸਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਨੂੰ ਪ੍ਰਬੰਧਕਾਂ ਵੱਲੋਂ ਸੈਨੇਟਾਈਜ਼ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ
ਹਰਨਾਮਦਾਸਪੁਰਾ ਸ਼ਮਸ਼ਾਨਘਾਟ ਦੇ ਮੈਨੇਜਰ ਸੰਦੀਪ ਮਿਸ਼ਰਾ ਨੇ ਦੱਸਿਆ ਕਿ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਚ ਵੀ ਰੋਜ਼ਾਨਾ ਕੋਵਿਡ ਦਾ ਸ਼ਿਕਾਰ ਬਣੇ ਲੋਕਾਂ ਦੀਆਂ ਲਾਸ਼ਾਂ ਆਉਂਦੀਆਂ ਹਨ ਅਤੇ ਸਾਰਿਆਂ ਨੂੰ ਸ਼ਾਮ 4 ਵਜੇ ਤੋਂ ਬਾਅਦ ਦਾ ਸਮਾਂ ਸਸਕਾਰ ਲਈ ਦਿੱਤਾ ਜਾਂਦਾ ਹੈ। 2 ਦਿਨ ਪਹਿਲਾਂ ਇਕ ਹੀ ਦਿਨ 16 ਅਰਥੀਆਂ ਫੂਕੀਆਂ ਗਈਆਂ, ਜਿਨ੍ਹਾਂ ਵਿਚ ਆਮ ਲੋਕਾਂ ਦੇ ਨਾਲ-ਨਾਲ ਕੁਝ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਵੀ ਸਨ। ਉਨ੍ਹਾਂ ਦੱਸਿਆ ਕਿ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਦੇ ਸਸਕਾਰ ਕੁੰਡਾਂ ਦੀ ਗਿਣਤੀ 13 ਤੋਂ ਵਧਾ ਕੇ 20 ਕਰ ਦਿੱਤੀ ਗਈ ਹੈ ਪਰ ਫਿਰ ਵੀ ਇਕਦਮ ਅਰਥੀਆਂ ਵਧਣ ਕਾਰਨ ਕੁੰਡ ਤੋਂ ਬਾਹਰ ਸਜਾਉਣੀਆਂ ਪੈਂਦੀਆਂ ਹਨ। ਸ਼ਿਵਪੁਰੀ ਦੇ ਪ੍ਰਬੰਧਕਾਂ ਵੱਲੋਂ ਕੋਵਿਡ ਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਲਈ ਰੋਜ਼ਾਨਾ ਸ਼ਾਮ ਸਮੇਂ ਸੈਨੇਟਾਈਜ਼ ਕੀਤਾ ਜਾਂਦਾ ਹੈ। ਮਹਾਨਗਰ ਵਾਸੀਆਂ ਨੂੰ ਪ੍ਰਬੰਧਕਾਂ ਨੇ ਅਪੀਲ ਕਰਦਿਆਂ ਕਿਹਾ ਕਿ ਅਾਪਣੇ ਪਰਿਵਾਰਾਂ ਦੀ ਰਾਜ਼ੀ-ਖੁਸ਼ੀ ਲਈ ਕੋਵਿਡ ਵਾਇਰਸ ਨੂੰ ਮਜ਼ਾਕ ਸਮਝਣ ਦੀ ਥਾਂ ਗੰਭੀਰਤਾ ਨਾਲ ਲੈਣ ਅਤੇ ਪੂਰੀਆਂ ਸਾਵਧਾਨੀਆਂ ਵਰਤਣ।
ਇਹ ਵੀ ਪੜ੍ਹੋ : ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਠਿੰਡਾ ’ਚ ਕੋਰੋਨਾ ਦਾ ਕਹਿਰ ਜਾਰੀ, 9 ਲੋਕਾਂ ਮੌਤ ਸਣੇ, 858 ਨਵੇਂ ਮਾਮਲੇ ਆਏ ਸਾਹਮਣੇ
NEXT STORY