ਜਲੰਧਰ (ਮਹੇਸ਼)- ਜਲੰਧਰ ਸ਼ਹਿਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ 'ਚ ਜਲੰਧਰ ਕਮਿਸ਼ਨਰੇਟ ਪੁਲਸ ਨੇ 6 ਵਿਅਕਤੀਆਂ ਨੂੰ ਢਾਈ ਕਿਲੋਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਇਤਲਾਹ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਕੋਟ ਕਲਾਂ ਚੌਂਕ, ਜਲੰਧਰ ਵਿਖੇ ਚੈਕਿੰਗ ਕੀਤੀ ਤਾਂ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੀ ਇਕ ਹਾਂਡਾ ਸਿਟੀ ਡੀ. ਐੱਲ. 13-ਸੀ-2660 ਰੋਕੀ ਗਈ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਵੇਖਦਿਆਂ ਹੀ ਕਾਰ ਸਵਾਰਾਂ ਨੇ ਕਾਹਲੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਕਾਰ ਨੂੰ ਰੋਕ ਕੇ ਤਿੰਨ ਵਿਅਕਤੀਆਂ ਵਿਕਾਸ ਸਿੰਘ ਵਾਸੀ ਬਲਾਕ ਏ. ਐੱਚ. ਨੰਬਰ 10 ਸ਼ਾਰਦ ਸਿਟੀ ਪੀ. ਐੱਸ. ਜ਼ਿਲ੍ਹਾ ਗਾਜ਼ੀਆਬਾਦ ਯੂਪੀ, ਪਿੰਡ ਮਹਾਮੂਰ ਪੀ. ਐੱਸ. ਕਾਦਰ ਚੌਂਕ ਜ਼ਿਲ੍ਹਾ ਬਦਾਊ ਯੂਪੀ ਤੋਂ ਪਵਨ ਅਤੇ ਪਿੰਡ ਨੇਵਾਦਾ ਪੀਐਸ ਕਾਲੀਆ ਚੱਕ ਜ਼ਿਲ੍ਹਾ ਮਾਲਦਾ ਪੱਛਮੀ ਬੰਗਾਲ ਤੋਂ ਲੱਕੀ ਮੰਡਲ ਨੂੰ 2 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਤਿੰਨੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਐੱਫ਼. ਆਈ. ਆਰ. 23 ਮਿਤੀ 06-03-2024 ਅਧੀਨ 18-61-85 ਐੱਨ. ਡੀ. ਪੀ. ਐੱਸ. ਐਕਟ ਥਾਣਾ ਕੈਂਟ ਜਲੰਧਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਾਈ-ਪੁਆਇੰਟ ਪ੍ਰਤਾਪ ਪੁਰਾ, ਜਲੰਧਰ ਵਿਖੇ ਪੁਲਸ ਪਾਰਟੀ ਨੇ ਪਿੰਡ ਪ੍ਰਤਾਪ ਪੁਰਾ ਜਲੰਧਰ ਤੋਂ ਇਕ ਆਲਟੋ ਕੇ 10 ਕਾਰ ਜਿਸ ਦੀ ਰਜਿਸਟ੍ਰੇਸ਼ਨ PB36-H-9509 ਸੀ, ਨੂੰ ਰੋਕਿਆ। ਪੁਲਸ ਪਾਰਟੀ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ 500 ਗ੍ਰਾਮ ਅਫ਼ੀਮ ਬਰਾਮਦ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਦਰਦਨਾਕ ਮੌਤ, ਇਕ ਸੀ 3 ਭੈਣਾਂ ਦਾ ਇਕਲੌਤਾ ਭਰਾ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਤਿੰਨ ਵਿਅਕਤੀਆਂ ਦੀ ਪਛਾਣ ਗੁਰਮੁਖ ਸਿੰਘ ਉਰਫ਼ ਗੋਪੀ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਪਾਸਲਾ ਥਾਣਾ ਨੂਰਮਹਿਲ ਜਲੰਧਰ, ਕੁਲਦੀਪ ਕੁਮਾਰ ਉਰਫ਼ ਦੀਪੀ ਪੁੱਤਰ ਪ੍ਰੀਤਮ ਦਾਸ ਵਾਸੀ ਗਲੀ ਨੰ. 02 ਕੀਰਤੀ ਨਗਰ ਧਰਮਕੋਟ ਅਤੇ ਇੰਦਰਜੀਤ ਸਿੰਘ ਉਰਫ਼ ਮੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਨੰਬਰ 150 ਗਲੀ ਨੰ 01 ਨਿੰਮ ਵਾਲਾ ਚੌਕ ਗੁਰੂ ਅਰਜਨ ਨਗਰ ਥਾਣਾ ਸਿਟੀ ਫਗਵਾੜਾ ਕਪੂਰਥਲਾ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਜਲੰਧਰ ਵਿਖੇ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਗੁਰਮੁੱਖ ਸਿੰਘ ਅਤੇ ਕੁਲਦੀਪ ਕੁਮਾਰ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਜਦਕਿ ਇੰਦਰਜੀਤ ਸਿੰਘ ਖ਼ਿਲਾਫ਼ ਜਲੰਧਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਫ਼. ਆਈ. ਆਰ. ਦਰਜ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਮਹਾਸ਼ਿਵਰਾਤਰੀ ਮੌਕੇ ਮੰਦਿਰਾਂ 'ਚ ਲੱਗੀਆਂ ਰੌਣਕਾਂ, 'ਹਰ-ਹਰ ਮਹਾਦੇਵ' ਦੇ ਲੱਗੇ ਜੈਕਾਰੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਦਰਦਨਾਕ ਮੌਤ, ਇਕ ਸੀ 3 ਭੈਣਾਂ ਦਾ ਇਕਲੌਤਾ ਭਰਾ
NEXT STORY