ਗੁਰਾਇਆ (ਮੁਨੀਸ਼)- ਸ਼ਰਾਬ ਠੇਕੇਦਾਰ ਗੁਰਾਇਆ ’ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਐੱਨ. ਆਰ. ਆਈ. ਲਈ ਉਸ ਦਾ ਰਿਸ਼ਤੇਦਾਰ ਬੀਅਰ ਲੈਣ ਆਇਆ ਸੀ ਪਰ ਉਸ ਨੂੰ ਐਕਸਪਾਇਰੀ ਬੀਅਰ ਦੇ ਦਿੱਤੀ। ਐੱਨ. ਆਰ. ਆਈ. ਦੇ ਰਿਸ਼ਤੇਦਾਰ ਨੇ ਠੇਕੇ ਅੱਗੇ ਰੌਲਾ ਪਾ ਲਿਆ। ਇਸ ਸਬੰਧੀ ਗੁਰਾਇਆ ਦੇ ਰਹਿਣ ਵਾਲੇ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਲਈ ਗੁਰਾਇਆ ਠੇਕੇ ਤੋਂ ਬੀਅਰ ਲੈਣ ਆਇਆ ਸੀ। ਜਿੱਥੇ ਠੇਕੇਦਾਰ ਦੇ ਕਰਿੰਦੇ ਨੇ ਉਸ ਨੂੰ 2 ਮਹੀਨੇ ਦੀ ਮਿਆਦ ਪੁੱਗੀ ਐਕਸਪਾਇਰੀ ਬੀਅਰ ਦੀ ਬੋਤਲ ਦੇ ਦਿੱਤੀ। ਉਸ ਨੇ ਕਰਿੰਦੇ ਤੋਂ ਪੁੱਛਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! 20 ਦਿਨਾਂ ਦੇ ਅੰਦਰ-ਅੰਦਰ ਨਿਬੇੜ ਲਓ ਆਹ ਕੰਮ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਜਦੋਂ ਉਸ ਨੇ ਮੀਡੀਆ ਨੂੰ ਮੌਕੇ ’ਤੇ ਸੱਦਿਆ ਤਾਂ ਕਰਿੰਦਾ ਕਹਿਣ ਲੱਗਾ ਦੋ ਤਿੰਨ ਬੋਤਲਾਂ ਪਈਆਂ ਹਨ। ਇਸ ਤੋਂ ਪਹਿਲਾਂ ਵੀ ਠੇਕੇ ’ਤੇ ਐਕਸਪਾਇਰੀ ਬੀਅਰ ਦਾ ਰੌਲਾ ਪੈ ਚੁੱਕਾ ਹੈ। ਇਸ ਮਾਮਲੇ ਸਬੰਧੀ ਜਦੋਂ ਈ. ਟੀ. ਓ. ਅਮਨਦੀਪ ਪੂਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੀਟਿੰਗ ’ਚ ਹੋਣ ਦੀ ਗੱਲ ਕਹਿ ਕੇ ਇੰਸਪੈਕਟਰ ਦੀ ਡਿਉਟੀ ਲਾਉਣ ਤੇ ਉਨ੍ਹਾਂ ਨਾਲ ਗੱਲ ਕਰਨ ਲਈ ਕਹਿ ਦਿੱਤਾ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ 54 ਦਿਨ ਦੀ ਛੁੱਟੀ! ਸੰਸਦੀ ਪੈਨਲ ਨੇ ਕੀਤੀ ਸਿਫ਼ਾਰਸ਼
ਇੰਸਪੈਕਟਰ ਹਰਜਿੰਦਰ ਸਿੰਘ ਨੂੰ ਫੋਨ ਕਰਨ ’ਤੇ ਉਨ੍ਹਾਂ ਨੇ ਵੀ ਮੀਟਿੰਗ ’ਚ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ। ਜਿਸ ਤੋਂ ਸਾਫ ਪਤਾ ਲੱਗ ਸਕਦਾ ਹੈ ਕਿ ਕਿਸ ਤਰੀਕੇ ਨਾਲ ਮਹਿਕਮਾ ਵੀ ਇਨ੍ਹਾਂ ਠੇਕੇਦਾਰਾਂ ਉੱਪਰ ਮਿਹਰਬਾਨ ਹੈ। ਜਦੋਂ ਇਸ ਦਾ ਪਤਾ ਠੇਕੇਦਾਰਾਂ ਨੂੰ ਲੱਗਿਆ ਤਾਂ ਠੇਕੇਦਾਰਾਂ ਵੱਲੋਂ ਐਕਸਪਾਇਰੀ ਬੀਅਰ ਦਾ ਸਟੋਕ ਠੇਕੇ ਤੋਂ ਚੁਕਵਾ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਲੱਖਾਂ ਵਾਹਨ ਚਾਲਕ ਹੁਣ ਹੋ ਜਾਣ ਸਾਵਧਾਨ! ਨਵਾਂ ਸਿਸਟਮ ਲਾਗੂ, ਸਿਰਫ 4 ਦਿਨਾਂ 'ਚ ਹੀ...
NEXT STORY