ਜਲੰਧਰ (ਕੁੰਦਨ, ਪੰਕਜ)- ਗਲਤ ਕੰਮ ਕਰਨ ਵਾਲਿਆਂ ਨਾਲ ਨਜਿੱਠਣ ਲਈ ਯਤਨਾਂ ਦੇ ਹਿੱਸੇ ਵਜੋਂ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਜਲੰਧਰ ਪੁਲਸ ਨੇ ਗਲਤ ਕੰਮ ਕਰਨ ਵਾਲਿਆਂ ਦੇ ਇਕ ਗਰੁੱਪ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵੇਰਵੇ ਦਿੰਦੇ ਹੋਏ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਐੱਫ਼. ਆਈ. ਆਰ. ਨੰਬਰ 41 ਮਿਤੀ 13 ਮਾਰਚ ਧਾਰਾ 308 (2), 351 (1,3), 191 (3), 190 ਬੀ. ਐੱਨ. ਐੱਸ ਥਾਣਾ ਭਾਰਗੋ ਕੈਂਪ ਵਿਚ ਦਰਜ ਕੀਤੀ ਗਈ ਸੀ। ਇਸ ਮਾਮਲੇ ਦੇ ਦੋਸ਼ੀਆਂ ਦੀ ਪਛਾਣ ਅਜੈਪਾਲ ਸਿੰਘ ਉਰਫ਼ ਨਿਹੰਗ ਪੁੱਤਰ ਇੰਦਰਜੀਤ ਸਿੰਘ, ਵਾਸੀ ਉੱਤਮ ਨਗਰ ਬਸਤੀ ਸ਼ੇਖ, ਗੋਰਾ ਪੁੱਤਰ ਬਿੱਟੂ, ਵਾਸੀ ਮੇਨ ਬਾਜ਼ਾਰ, ਭਾਰਗੋ ਕੈਂਪ, ਗਗਨ ਉਰਫ਼ ਬਿੱਲਾ ਕਾਂਚੀ ਵਾਸੀ ਚੰਪਾਲੀ ਚੌਂਕ, ਬਿੱਲਾ ਉਰਫ਼ ਬਿੱਲੀ ਅਤੇ ਵੰਸ਼ ਪੁੱਤਰ ਲੱਲੂ ਵਾਸੀ ਨੇੜੇ ਬੁੱਢਾ ਮੱਲ ਗਰਾਊਂਡ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ

ਮੁਲਜ਼ਾਂ 'ਤੇ ਦੋਸ਼ ਲਗਾਏ ਹਨ ਕਿ ਭਾਰਗੋ ਕੈਂਪ ਖੇਤਰ ਦੇ ਸਥਾਨਕ ਦੁਕਾਨਦਾਰਾਂ ਨੂੰ ਜ਼ਬਰਦਸਤੀ ਮਾਰੂ ਹਥਿਆਰਾਂ ਨਾਲ ਡਰਾਇਆ, ਧਮਕਾਇਆ ਅਤੇ ਉਨ੍ਹਾਂ ਤੋਂ ਪੈਸੇ ਵਸੂਲੇ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੀ ਪੁਲਸ ਟੀਮ ਨੇ ਮੁਲਜ਼ਮਾਂ ਵਿੱਚੋਂ ਇਕ ਅਜੈਪਾਲ ਉਰਫ਼ ਨਿਹੰਗ, ਜੋਕਿ ਗੁਰੱਪ ਦਾ ਮੈਂਬਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮਾਮਲੇ ਵਿੱਚ ਸ਼ਾਮਲ ਬਾਕੀ ਵਿਅਕਤੀਆਂ ਨੂੰ ਫੜਨ ਲਈ ਜਾਂਚ ਜਾਰੀ ਹੈ। ਸੀ. ਪੀ. ਜਲੰਧਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਜਲੰਧਰ ਸਮਾਜ ਵਿੱਚੋਂ ਨਕਾਰਾਤਮਕ ਤੱਤਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਅੱਗੇ ਭਰੋਸਾ ਦਿਵਾਇਆ ਕਿ ਪੁਲਸ ਜਲੰਧਰ ਨੂੰ ਆਪਣੇ ਨਾਗਰਿਕਾਂ ਲਈ ਇਕ ਸੁਰੱਖਿਅਤ ਸਥਾਨ ਬਣਾਉਣ ਲਈ ਅਣਥੱਕ ਮਿਹਨਤ ਕਰਦੀ ਰਹੇਗੀ।
ਇਹ ਵੀ ਪੜ੍ਹੋ : ED ਨੇ ਪੰਜਾਬ ਦੇ ਏਜੰਟਾਂ ਦੀ ਸੂਚੀ ਕੀਤੀ ਤਿਆਰ, ਸਰਪੰਚ ਵੀ ਲਏ ਰਾਡਾਰ 'ਤੇ, ਹੋ ਗਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ED ਨੇ ਪੰਜਾਬ ਦੇ ਏਜੰਟਾਂ ਦੀ ਸੂਚੀ ਕੀਤੀ ਤਿਆਰ, ਸਰਪੰਚ ਵੀ ਲਏ ਰਾਡਾਰ 'ਤੇ, ਹੋ ਗਏ ਵੱਡੇ ਖ਼ੁਲਾਸੇ
NEXT STORY