ਜਲੰਧਰ, (ਵਰੁਣ)- ਪ੍ਰੀਤ ਨਗਰ ’ਚ ਰਹਿਣ ਵਾਲਾ ਵਿਦਿਆਰਥੀ ਸ਼ੱਕੀ ਹਾਲਤ ’ਚ ਲਾਪਤਾ ਹੋ ਗਿਆ। ਵਿਦਿਆਰਥੀ ਦੁਪਹਿਰ ਵੇਲੇ ਟਿਊਸ਼ਨ ਲਈ ਗਿਆ ਸੀ ਪਰ ਉਸ ਤੋਂ ਬਾਅਦ ਨਾ ਹੀ ਉਹ ਟਿਊਸ਼ਨ ’ਤੇ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ। ਉਸਦੇ ਪਿਤਾ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕ ਸਿੰਘ ਨਿਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਉਸ ਦਾ ਪੁੱਤਰ ਸਤਨਾਮ ਸਿੰਘ ਦੁਪਹਿਰ ਲਗਭਗ 4.30 ਵਜੇ ਟਿਊਸ਼ਨ ਲਈ ਨਿਕਲਿਆ ਸੀ ਪਰ ਨਾ ਤਾਂ ਉਹ ਟਿਊਸ਼ਨ ਪਹੰਚਿਆ ਅਤੇ ਨਾ ਹੀ ਘਰ ਵਾਪਸ ਆਇਆ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਕ ਪੇਪਰ ਸਹੀ ਨਹੀਂ ਹੋਇਆ ਸੀ ਜਿਸ ਕਾਰਨ ਉਸ ਨੂੰ ਪਿਤਾ ਦਾ ਗੁੱਸਾ ਸਹਿਣ ਕਰਨਾ ਪਿਆ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਠੱਗੇ 7 ਲੱਖ ਰੁਪਏ
NEXT STORY