ਕਰਤਾਰਪੁਰ, (ਸਾਹਨੀ)- ਥਾਣਾ ਕਰਤਾਰਪੁਰ ਦੀ ਪੁਲਸ ਵੱਲੋ 2 ਦੋਸ਼ੀਆ ਨੂੰ ਕਾਬੂ ਕਰਕੇ ਉਹਨਾਂ ਪਾਸੋਂ 1 ਨਜਾਇਜ਼ ਪਿਸਟਲ, 2 ਮੈਗਜ਼ੀਨ ਸਮੇਤ 10 ਰੋਂਦ ਜਿੰਦਾ ਤੇ ਇੱਕ ਦੇਸੀ ਕੱਟਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਹਰਵਿੰਦਰ ਸਿੰਘ ਵਿਰਕ ਐੱਸਐੱਸਪੀ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ, ਸਰਬਜੀਤ ਰਾਏ ਪੁਲਸ ਕਪਤਾਨ (ਤਫਤੀਸ) ਅਤੇ ਵਿਜੇ ਕੰਵਰ ਪਾਲ ਡੀਐੱਸਪੀ ਕਰਤਾਰਪੁਰ ਦਿਹਾਤੀ ਦੀ ਰਹਿਨੁਮਾਈ ਹੇਠ ਯੁੱਧ ਨਸ਼ਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਕਰਤਾਰਪੁਰ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਟੀਮ ਨੇ ਇੱਕ ਪਿਸਟਲ 7.65 MM, 2 ਮੈਗਜ਼ੀਨ ਸਮੇਤ 10 ਰੋਂਦ ਜ਼ਿੰਦਾ, ਇੱਕ ਦੇਸੀ ਕੱਟੇ ਸਮੇਤ 2 ਜ਼ਿੰਦਾ ਰੋਂਦ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।
ਅੱਜ ਥਾਣਾ ਕਰਤਾਰਪੁਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਵਿਜੇ ਕੇਵਰ ਪਾਲ ਉਪ ਪੁਲਸ ਕਪਤਾਨ (ਪੀ.ਬੀ.ਆਈ) ਐੱਨ.ਡੀ.ਪੀ.ਐੱਸ-ਕਮ-ਨਾਰਕੋਟਿਕ ਕਮ ਸਬ ਡਵੀਜ਼ਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਬੀਤੇ ਦਿਨ ਏਐੱਸਆਈ ਬਲਵੀਰ ਸਿੰਘ ਚੌਕੀ ਇੰਚਾਰਜ ਕਿਸ਼ਨਗੜ ਸਮੇਤ ਪੁਲਸ ਪਾਰਟੀ ਗਸ਼ਤ ਦੇ ਦੌਰਾਨ ਕਿਸ਼ਨਗੜ੍ਹ ਤੋਂ ਅੱਡਾ ਨੌਗੰਜਾ ਨੂੰ ਜਾ ਰਹੇ ਸੀ ਤਾਂ ਜਦ ਪੁਲਸ ਪਾਰਟੀ ਬੇਆਬਾਦ ਇੱਟਾਂ ਭੱਠਾ ਕਿਸ਼ਨਗੜ੍ਹ ਦੇ ਸਾਹਮਣੇ ਪੁੱਜੀ ਤਾ ਜਿੱਥੇ ਪਹਿਲਾਂ ਹੀ 2 ਨੌਜਵਾਨ ਖੜ੍ਹੇ ਸਨ। ਜੋ ਇੱਕ ਨੌਜਵਾਨ ਮੋਟਰਸਾਇਕਲ 'ਤੇ ਸਵਾਰ ਸੀ ਤੇ ਦੂਜਾ ਕੋਲ ਖੜਾ ਸੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਮੌਕੇ ਤੋਂ ਮੋਟਰਸਾਇਕਲ 'ਤੇ ਸਵਾਰ ਹੋ ਭੱਜਣ ਲੱਗੇ, ਜਿਹਨਾਂ ਨੂੰ ਏਐੱਸਆਈ ਬਲਵੀਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪੁੱਛਿਆ।

ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਜਸਕਰਨ ਉਰਫ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦੱਸਿਆ ਅਤੇ ਮੋਟਰਸਾਇਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਮਨਪ੍ਰੀਤ ਪੁੱਤਰ ਭੁੱਲਾ ਰਾਮ ਵਾਸੀ ਪਿੰਡ ਦਿਆਲਪੁਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦੱਸਿਆ। ਜਿਹਨਾਂ ਦੀ ਬਲਵੀਰ ਸਿੰਘ ਵੱਲੋ ਤਲਾਸ਼ੀ ਲੈਣ ਤੇ ਜਸਕਰਨ ਉਰਫ ਕਰਨ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਡੱਬ ਵਿੱਚੋਂ ਇੱਕ ਦੇਸੀ ਕੱਟਾ ਬਿਨ੍ਹਾ ਮਾਰਕਾ ਜਿਸਨੂੰ ਅਨਲੋਡ ਕਰਨ ਤੇ ਇੱਕ ਰੋਂਦ ਮਾਰਕਾ KF 8 MM ਬਰਾਮਦ ਹੋਇਆ ਅਤੇ ਖੱਬੀ ਜੇਬ ਵਿੱਚ ਜ਼ਿੰਦਾ ਰੋਂਦ ਮਾਰਕਾ KF 8 MM ਬਰਾਮਦ ਹੋਇਆ ਅਤੇ ਹਰਮਨਪ੍ਰੀਤ ਉਕਤ ਦੀ ਤਲਾਸ਼ੀ ਲੈਣ ਤੇ ਪਹਿਨੀ ਹੋਈ ਪੈਂਟ ਦੀ ਸੰਜੀ ਡੱਬ ਵਿੱਚੋਂ ਇੱਕ ਪਿਸਟਲ 7.65 MM ਬਿਨ੍ਹਾ ਮਾਰਕਾ ਰੰਗ ਕਾਲਾ ਜਿਸਦੇ ਮੈਗਜ਼ੀਨ ਵਿੱਚੋਂ 05 ਰੋਂਦ 7.65 MM ਜਿੰਦਾ ਬਰਾਮਦ ਹੋਏ ਅਤੇ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚ ਭਰਿਆ ਹੋਇਆ ਮੈਗਜ਼ੀਨ ਜਿਸ ਵਿੱਚ 05 ਰੋਂਦ 7.65 MM ਬਰਾਮਦ ਹੋਏ।
ASI ਬਲਵੀਰ ਸਿੰਘ ਨੇ ਇਹ ਸਭ ਕਬਜ਼ੇ ਵਿੱਚ ਲੈ ਕੇ ਮੁੱਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਜਸਕਰਨ ਉਰਫ ਕਰਨ ਗੈਂਗਸਟਰ ਵਿਜੇ ਕੁਮਾਰ ਉਰਫ ਵਿਜੇ ਪੁੱਤਰ ਦਲਵੀਰ ਵਾਸੀ ਭੀਖਾ ਨੰਗਲ ਦਾ ਭਤੀਜਾ ਹੈ। ਜੋ ਜਸਕਰਨ ਉਕਤ ਵੀ ਕਤਲ, ਡਾਕੇ ਅਤੇ ਨਜਾਇਜ ਹਥਿਆਰ ਰੱਖਣ ਦੀਆਂ ਵਾਰਾਦਾਤਾ ਵਿੱਚ ਸਰਗਰਮ ਹੈ। ਦੋਵਾਂ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਵੀ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਕੀਤੇ ਮੁਲਜ਼ਮ ਜਸਕਰਨ ਉਰਫ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭੀਖਾ ਨੰਗਲ ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
ਸੜਕ ਸੁਰੱਖਿਆ ਨੂੰ ਵਧਾਉਣ ਲਈ ਕਮਿਸ਼ਨਰੇਟ ਪੁਲਸ ਜਲੰਧਰ ਨੇ ਚਲਾਈ ਟ੍ਰੈਫਿਕ ਇਨਫੋਰਸਮੈਂਟ ਮੁਹਿੰਮ
NEXT STORY