ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪੌਂਗ ਡੈਮ ਵਿੱਚੋਂ ਸਪਿੱਲਵੇਂ ਗੇਟਾਂ ਰਾਹੀਂ ਅੱਜ 4 ਹਜ਼ਾਰ ਕਿਊਸਿਕ ਪਾਣੀ ਛੱਡ ਦਿੱਤਾ ਗਿਆ ਹੈ। ਪਾਣੀ ਛੱਡੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਦੇ ਬੇਟ ਇਲਾਕੇ ਵਿਚ ਬਿਆਸ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੇ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਇਨ੍ਹਾਂ ਵਿਚ ਜ਼ਿਆਦਾਤਰ ਗੁੱਜਰ ਪਰਿਵਾਰ ਸ਼ਾਮਲ ਹਨ। ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਅਬਦੁੱਲਾਪੁਰ, ਰੜਾ ਮੰਡ, ਟਾਹਲੀ, ਫੱਤਾ, ਕੁੱਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਸੁਚੇਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ Latest Update,ਇਨ੍ਹਾਂ ਤਾਰੀਖ਼ਾਂ ਨੂੰ ਪੈ ਸਕਦੈ ਭਾਰੀ ਮੀਂਹ

ਹੜ੍ਹਾਂ ਦੀ ਸਬ ਨਾਲੋਂ ਜ਼ਿਆਦਾ ਮਾਰ ਹੇਠ ਆਉਣ ਵਾਲੇ ਪਿੰਡ ਅਬਦੁੱਲਾਪੁਰ ਦੇ ਵਾਸੀ ਵੀ ਪਾਣੀ ਨੂੰ ਲੈ ਕੇ ਚਿੰਤਤ ਹਨ। ਇਸ ਦੌਰਾਨ ਪੌਂਗ ਡੈਮ ਦੇ ਸਪਿੱਲਵੇਂ ਗੇਟਾਂ ਰਾਹੀਂ ਛੱਡੇ ਜਾਣ ਤੋਂ ਪਹਿਲਾਂ ਹੀ ਬਿਆਸ ਦਰਿਆ ਦਾ ਪਾਣੀ ਮੰਡ ਇਲਾਕੇ ਦੇ ਨੀਵੇ ਇਲਾਕੇ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ ਕਈ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਜੇਕਰ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ ਤਾਂ ਅਨੇਕਾਂ ਪਿੰਡਾਂ ਦੀ ਫਸਲ ਪਾਣੀ ਦੀ ਲਪੇਟ ਵਿਚ ਆ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਜਾਰੀ ਹੋਏ ਵਿਸ਼ੇਸ਼ ਹੁਕਮ, ਸਕੂਲਾਂ ਵਿਚ ਛੁੱਟੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੌਂਗ ਡੈਮ ਦੇ ਖੋਲ੍ਹੋ ਗਏ ਫਲੱਡ ਗੇਟ, ਵੱਜੇ ਸਾਇਰਨ
NEXT STORY