ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਰਜਿ)ਪੰਜਾਬ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ 26 ਜਨਵਰੀ ਨੂੰ ਟਾਂਡਾ ਇਲਾਕੇ 'ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੱਢੇ ਜਾ ਰਹੇ ਇਸ ਮਾਰਚ ਸੰਬੰਧੀ ਅੱਜ ਇੱਕ ਹੰਗਾਮੀ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾਂ, ਰੇਸ਼ਮ ਸਿੰਘ ਚੌਹਾਨ ਗੁਰਬਖ਼ਸ਼ ਸਿੰਘ ਝਾਂਸ ਦੀ ਅਗਵਾਈ 'ਚ ਹੋਈ। ਜਿਸ 'ਚ ਵੱਡੀ ਗਿਣਤੀ ਜਿਸ ਦੌਰਾਨ ਵੱਡੀ ਗਿਣਤੀ 'ਚ ਕਿਸਾਨਾਂ ਬੀਬੀਆਂ ਤੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਉਕਤ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਹ ਮਾਰਚ 26 ਜਨਵਰੀ ਨੂੰ ਸਵੇਰੇ 11ਵਜੇ ਦਾਣਾ ਮੰਡੀ ਟਾਂਡਾ ਤੋਂ ਵਿਸ਼ਾਲ ਟਰੈਕਟਰ ਮਾਰਚ ਸ਼ੁਰੂ ਹੋਵੇਗਾ ਜੋ ਸਰਕਾਰੀ ਹਸਪਤਾਲ ਚੌਂਕ, ਸ਼ਿਮਲਾ ਪਹਾਡ਼ੀ, ਬਾਬਾ ਬੂਟਾ ਭਗਤ ਮੰਦਰ, ਥਾਣਾ ਚੌਕ, ਰੇਲਵੇ ਸਟੇਸ਼ਨ ਚੌਕ, ਸਿਨੇਮਾ ਚੌਕ ਤੋਂ ਹੁੰਦਾ ਹੋਇਆ ਮਿਆਣੀ, ਦਸੂਹਾ, ਖੁੱਡਾ ਅਤੇ ਟੋਲ ਪਲਾਜ਼ਾ ਚੌਲਾਂਗ ਤੋਂ ਹੁੰਦਾ ਹੋਇਆ ਵਾਪਸ ਟਾਂਡਾ ਆ ਕੇ ਸਮਾਪਤ ਹੋਵੇਗਾ।
ਇਸ ਮਾਰਚ ਸੰਬੰਧੀ ਕਿਸਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਦੀ ਇਕੱਤਰ ਹੋਏ ਜਥੇਬੰਦੀ ਦੇ ਮੈਂਬਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ ਚੌਹਾਨ, ਗੁਰਜੋਤ ਸਿੰਘ ਚੌਹਾਨ, ਰਣਜੀਤ ਸਿੰਘ, ਸਰਪੰਚ ਰੌਸ਼ਨ ਜਤੀ, ਗੁਰਤੇਜ ਸਿੰਘ , ਰਛਪਾਲ ਸਿੰਘ ,ਮੋਹਨ ਸਿੰਘ ਸਿਮਰਪ੍ਰੀਤ ਸਿੰਘ ਸੰਦੀਪ ਕੌਰ , ਗੁਰਪ੍ਰੀਤ ਕੌਰ, ਸੁਖਜੀਤ ਕੌਰ, ਜਸਬੀਰ ਕੌਰ, ਅਮਰਿੰਦਰ ਸਿੰਘ ਚੌਹਾਨ, ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।
26 ਜਨਵਰੀ ਦੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਨੌਜਵਾਨਾਂ ਦਾ ਜਥਾ ਖੁੱਡਾ ਤੋਂ ਰਵਾਨਾ
NEXT STORY